03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਵਲੋਂ ‘ਦੁਸਹਿਰਾ ਉਤਸਵ’ ਦੀ ਆਰੰਭਤਾ ਮੌਕੇ ਝੰਡੇ ਦੀ ਰਸਮ

ਲੋਹੀਆਂ ਖਾਸ, 2 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ (ਰਜ਼ਿ:) ਲੋਹੀਆਂ ਖਾਸ ਵੱਲੋਂ ਸਾਬੂਵਾਲ ਰੋਡ, ਲੋਹੀਆਂ ਵਿਖੇ ਮਨਾਏ ਜਾਣ ਵਾਲੇ 60ਵੇਂ ‘ਦੁਸਹਿਰਾ ਉਤਸਵ’ ਸਬੰਧੀ ‘ਝੰਡੇ ਦੀ ਰਸਮ’ ਪੂਰੇ ਉਤਸ਼ਾਹ ਨਾਲ ਅਦਾ ਕੀਤੀ ਗਈ| ਬ੍ਰਹਮਲੀਨ ਸ਼੍ਰੀ ਸ਼੍ਰੀ 108 ਸਵਾਮੀ ਸ਼ਾਂਤੀ ਗਿਰੀ ਜੀ ਮਹਾਂਰਾਜ ਜੀ ਅਤੇ ਬ੍ਰਹਮਲੀਨ ਮਹੰਤ ਸ਼੍ਰੀ ਸ਼੍ਰੀ 108 ਸਵਾਮੀ ਰਵਿੰਦਰਾ ਗਿਰੀ ਜੀ ਮਹਾਂਰਾਜ ਜੀ ਦੇ ਅਸ਼ੀਰਵਾਦ ਸਦਕਾ, ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਂਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਅਤੇ ਡਾ. ਸ੍ਰੀ ਪੁਸ਼ਪ ਚੈਤਨਿਆ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ‘ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖਾਸ’ ਤੋਂ ਝੰਡੇ ਦੀ ਰਸਮ ਸਬੰਧੀ ‘ਪੂਜਾ ਅਰਚਨਾ’ ਕੀਤੀ ਗਈ ਅਤੇ ਸਾਰੇ ਸਦਰ ਬਜ਼ਾਰ ’ਚ ਪ੍ਰਕਰਮਾ ਕਰਦੇ ਹੋਏ ਸਾਬੂਵਾਲ ਰੋਡ, ਲੋਹੀਆਂ ਵਿਖੇ ‘ਸਥਿਤ ਦੁਸਹਿਰਾ ਗਰਾਉਂਡ’ ਵਿਖੇ ਝੰਡਾ ਸਥਾਪਿਤ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਪਾਲ ਪ੍ਰਧਾਨ, ਸ੍ਰੀ ਕੁਲਵੰਤ ਰਾਏ ਸ਼ਰਮਾ ਮੁੱਖ ਸਰਪ੍ਰਸਤ, ਡਾ.

ਅਜੀਤ ਡੈਸਕ 03-09-2026
ਲੋਹੀਆਂ ਖਾਸ, 2 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ (ਰਜ਼ਿ:) ਲੋਹੀਆਂ ਖਾਸ ਵੱਲੋਂ ਸਾਬੂਵਾਲ ਰੋਡ, ਲੋਹੀਆਂ ਵਿਖੇ ਮਨਾਏ ਜਾਣ ਵਾਲੇ 60ਵੇਂ ‘ਦੁਸਹਿਰਾ ਉਤਸਵ’ ਸਬੰਧੀ ‘ਝੰਡੇ ਦੀ ਰਸਮ’ ਪੂਰੇ ਉਤਸ਼ਾਹ ਨਾਲ ਅਦਾ ਕੀਤੀ ਗਈ| ਬ੍ਰਹਮਲੀਨ ਸ਼੍ਰੀ ਸ਼੍ਰੀ 108 ਸਵਾਮੀ ਸ਼ਾਂਤੀ ਗਿਰੀ ਜੀ ਮਹਾਂਰਾਜ ਜੀ ਅਤੇ ਬ੍ਰਹਮਲੀਨ ਮਹੰਤ ਸ਼੍ਰੀ ਸ਼੍ਰੀ 108 ਸਵਾਮੀ ਰਵਿੰਦਰਾ ਗਿਰੀ ਜੀ ਮਹਾਂਰਾਜ ਜੀ ਦੇ ਅਸ਼ੀਰਵਾਦ ਸਦਕਾ, ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਂਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਅਤੇ ਡਾ. ਸ੍ਰੀ ਪੁਸ਼ਪ ਚੈਤਨਿਆ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ‘ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖਾਸ’ ਤੋਂ ਝੰਡੇ ਦੀ ਰਸਮ ਸਬੰਧੀ ‘ਪੂਜਾ ਅਰਚਨਾ’ ਕੀਤੀ ਗਈ ਅਤੇ ਸਾਰੇ ਸਦਰ ਬਜ਼ਾਰ ’ਚ ਪ੍ਰਕਰਮਾ ਕਰਦੇ ਹੋਏ ਸਾਬੂਵਾਲ ਰੋਡ, ਲੋਹੀਆਂ ਵਿਖੇ ‘ਸਥਿਤ ਦੁਸਹਿਰਾ ਗਰਾਉਂਡ’ ਵਿਖੇ ਝੰਡਾ ਸਥਾਪਿਤ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਪਾਲ ਪ੍ਰਧਾਨ, ਸ੍ਰੀ ਕੁਲਵੰਤ ਰਾਏ ਸ਼ਰਮਾ ਮੁੱਖ ਸਰਪ੍ਰਸਤ, ਡਾ. ਨੋਦੀ ਡਾਇਰੈਕਟਰ, ਅਕੰੁਸ਼ ਖੈੜਾ ਖਜਾਨਚੀ ਨੇ ਦੱਸਿਆ ਕਿ ਕਮੇਟੀ ਦੇ ਹੋਣਹਾਰ ਕਲਾਕਾਰ ਰਿਹਸਲ ਅਤੇ ਹੋਰ ਤਿਆਰੀਆਂ ਕਰ ਰਹੇ ਹਨ ਅਤੇ 20 ਅਕਤੂਬਰ ਨੂੰ ‘ਦੁਸਹਿਰਾ ਉਤਸਵ’ ਸਾਬੂਵਾਲ ਰੋਡ, ਲੋਹੀਆਂ ਵਿਖੇ ਸ਼ਰਧਾ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ| ਇਸ ਦੁਸਹਿਰਾ ਕਮੇਟੀ ਦੇ ਵਿਸ਼ੇਸ਼ ਸਹਿਯੋਗੀ ਬਲਵਿੰਦਰ ਸਿੰਘ ਟਿੱਡੂ ਮੀਤ ਪ੍ਰਧਾਨ ਨਗਰ ਪੰਚਾਇਤ ਲੋਹੀਆਂ ਖਾਸ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਨੂੰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਹੈ ਅਤੇ ਉਹ ‘ਦੁਸਹਿਰਾ ਉਤਸਵ’ ਬਹੁਤ ਹੀ ਉਤਸ਼ਾਹ ਨਾਲ ਮਨਾਉਣਗੇ| ਇਸ ਮੌਕੇ ਪੰਡਿਤ ਸ਼੍ਰੀ ਜੈ ਰਾਮ ਗਿਰੀ ਜੀ ਮਹਾਰਾਜ, ਪੰਡਿਤ ਧਰਮਰਾਜ, ਸਰਪੰਚ ਜਸਵੀਰ ਸਿੰਘ ਛਾਬੜਾ, ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਗਊਸ਼ਾਲਾ ਪ੍ਰਧਾਨ ਪਵਨ ਕੁਮਾਰ ਗਾਧੀ, ਕਮੇਟੀ ਪ੍ਰਧਾਨ ਐਕਸਪਾਲ, ਸ੍ਰੀ ਕੁਲਵੰਤ ਰਾਏ ਸ਼ਰਮਾ ਮੁੱਖ ਸਰਪ੍ਰਸਤ, ਪਵਨ ਖੈੜਾ ਸਰਪ੍ਰਸਤ, ਵਿਸ਼ਾਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਅਨਿਲ ਕੌਸ਼ਿਲ ਮੀਤ ਪ੍ਰਧਾਨ, ਨਵੀਨ ਸ਼ਰਮਾ ਸੈਕਟਰੀ, ਡਾ. ਨੋਦੀ ਡਾਇਰੈਕਟਰ, ਅੰਕੁਸ਼ ਖੈੜਾ ਖਜਾਨਚੀ, ਮੋਤੀ ਲਾਲ ਕਾਲੀਆ ਦਫਤਰ ਸਕੱਤਰ, ਪ੍ਰੀਤ ਰਾਜਪੂਤ, ਚਰਨਜੀਤ ਲੋਹੀਆਂ, ਸ਼ਨੀ ਆਟੋ, ਬਲਵਿੰਦਰ ਸਿੰਘ ਸਮੇਤ ਹੋਰ ਕਲਾਕਾਰ ਤੇ ਸੇਵਾਦਾਰ ਹਾਜ਼ਰ ਸਨ|
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਦੀਆਂ ਇਮਾਰਤਾਂ ਲਈ ਗੁਰਦੀਪ ਸਿੰਘ ਨੇ ਡੇਢ ਲੱਖ ਦੀ ਸੇਵਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।