03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

ਸ਼ਾਹਕੋਟ , 2 ਸਤੰਬਰ ( ਬਾਂਸਲ )- ਸਿਹਤ ਵਿਭਾਗ ਪੰਜਾਬ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ . ਦੀਪਕ ਚੰਦਰ ਦੀ ਅਗਵਾਈ ਵਿਚ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ( ਸ਼ਾਹਕੋਟ ) ਵਿਖੇ ਐੱਚ .

ਅਜੀਤ ਡੈਸਕ 03-09-2026
ਸ਼ਾਹਕੋਟ , 2 ਸਤੰਬਰ ( ਬਾਂਸਲ )- ਸਿਹਤ ਵਿਭਾਗ ਪੰਜਾਬ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ . ਦੀਪਕ ਚੰਦਰ ਦੀ ਅਗਵਾਈ ਵਿਚ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ( ਸ਼ਾਹਕੋਟ ) ਵਿਖੇ ਐੱਚ . ਆਈ . ਵੀ ./ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਦੌਰਾਨ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ ਤੇ ਪਹੁੰਚੀ ਵਿਭਾਗ ਦੀ ਨਾਟਕ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਇਸ ਬਿਮਾਰੀ ਦੇ ਕਾਰਨ , ਬਚਾਓ ਅਤੇ ਇਸ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਐੱਸ . ਐੱਮ . ਓ . ਡਾ . ਦੀਪਕ ਚੰਦਰ ਨੇ ਐੱਚ . ਆਈ . ਵੀ . ਤੋਂ ਪੀੜਤ ਵਿਅਕਤੀਆਂ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਣ ਦੀ ਅਪੀਲ ਕੀਤੀ । ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਖਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਸੁਚੇਤ ਕਰਨ ਦੇ ਨਾਲ - ਨਾਲ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕਰਦੇ ਹਨ । ਉਨ੍ਹਾਂ ਨੇ ਸਿਵਲ ਹਸਪਤਾਲ ਦੀ ਟੀਮ ਅਤੇ ਅੰਮ੍ਰਿਤਸਰ ਤੋਂ ਆਈ ਨਾਟਕ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਕਾਲਜ ਕੋਆਰਡੀਨੇਟਰ ਸ਼੍ਰੀਮਤੀ ਸਨੇਹ ਲਤਾ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਪੰਥ, ਪੰਜਾਬ ਤੇ ਆਦਮਪਰ ਦੀ ਸੇਵਾ ਲਈ ਵਚਨਵੱਧ ਹਾਂ-ਗੜ੍ਹਦੀਵਾਲਾ ਅਗਲੀ ਖ਼ਬਰ ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਵਲੋਂ ‘ਦੁਸਹਿਰਾ ਉਤਸਵ’ ਦੀ ਆਰੰਭਤਾ ਮੌਕੇ ਝੰਡੇ ਦੀ ਰਸਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।