ਮਲੋਟ, 14 ਨਵੰਬਰ (ਪਾਟਿਲ)-ਐਸ.ਐਮ.ਓ. ਡਾ. ਸਿੰਪਲ ਕੁਮਾਰ ਦੀ ਅਗਵਾਈ ਵਿਚ ਅੱਜ ਸੀ.ਐਚ.ਸੀ. ਆਲਮਵਾਲਾ ਵਿਖੇ ਵਿਸ਼ਵ ਸ਼ੂਗਰ ਦਿਵਸ ਦੇ ਸੰਬੰਧ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਸ਼ੂਗਰ ਦੇ ਕਾਰਨ ਤੇ ਬਚਾਅ ਬਾਰੇ ਦੱਸਿਆ ਗਿਆ ਅਤੇ ਵਿਸ਼ੇਸ਼ ਕੈਂਪ ਦੌਰਾਨ ਸ਼ੂਗਰ ਦੀ ਜਾਂਚ ਕੀਤੀ ਗਈ। ਸਟਾਫ਼ ਨਰਸ ਗੁਰਵੰਤ ਕੌਰ ਨੇ ਕਿਹਾ ਕਿ ਸ਼ੂਗਰ ਤੋਂ ਬਚਾਅ ਲਈ ਚੰਗੀ ਖ਼ੁਰਾਕ, ਨਿਯਮਿਤ ਕਸਰਤ ਤੇ ਵਜਨ ਨੂੰ ਕੰਟਰੋਲ, ਸਿਗਰਟ ਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰਕੇ ਕੀਤਾ ਜਾ ਸਕਦਾ ਹੈ। ਇਸ ਮੌਕੇ ਸਿਹਤ ਵਿਭਾਗ ਦਾ ਸਟਾਫ਼ ਅਤੇ ਲੋਕ ਆਦਿ ਹਾਜ਼ਰ ਸਨ।