01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵਲੋਂ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ 15 ਤੋਂ-ਕੋਹਲੀ, ਵਿਰਕ, ਖ਼ਾਲਸਾ

ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ: ਸਮਾਜ ਸੇਵੀ ਸੰਸਥਾ ਦੀ ਮੀਟਿੰਗ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਤੇ ਪ੍ਰਧਾਨ ਜਤਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ 23 ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ 15 ਨਵੰਬਰ ਤੋਂ ਸ਼ੁਰੂ ਹੋਵੇਗਾ।

ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿਸਟਰ ਵਲੋਂ ਕਰਵਾਏ ਜਾ ਰਹੇ ਸਾਲਾਨਾ ਓਪਨ ਕ੍ਰਿਕਟ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸੁਖਦੇਵ ਜੱਜ, ਸਰਪ੍ਰਸਤ ਗੁਰਵਿੰਦਰ ਵਿਰਕ, ਅੰਗਰੇਜ਼ ਸਿੰਘ ਡੇਰਾ ਸੈਯਦਾਂ, ਮਾਸਟਰ ਨਰੇਸ਼ ਕੋਹਲੀ ਤੇ ਹੋਰ। ਤਸਵੀਰ: ਲਾਡੀ ਸਟੂਡੀਓ 01-11-2026
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ: ਸਮਾਜ ਸੇਵੀ ਸੰਸਥਾ ਦੀ ਮੀਟਿੰਗ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਤੇ ਪ੍ਰਧਾਨ ਜਤਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ 23 ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ 15 ਨਵੰਬਰ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 51000 ਰੁਪਏ ਹੋਵੇਗਾ। ਕਲੱਬ ਦੇ ਖ਼ਜ਼ਾਨਚੀ ਮਾ: ਨਰੇਸ਼ ਕੋਹਲੀ ਨੇ ਦੱਸਿਆ ਕਿ ਹਰ ਐਤਵਾਰ ਹੋਣ ਵਾਲੇ ਟੂਰਨਾਮੈਂਟ ਵਿਚ ਉੱਤਰੀ ਭਾਰਤ ਦੀਆਂ 16 ਟੀਮਾਂ ਭਾਗ ਲੈਣਗੀਆਂ ਅਤੇ ਟੀਮ ਐਂਟਰ ਕਰਵਾਉਣ ਦੀ ਆਖ਼ਰੀ ਮਿਤੀ ਤਿੰਨ ਨਵੰਬਰ ਹੋਵੇਗੀ। ਇਸ ਟੂਰਨਾਮੈਂਟ ਵਿਚ ਮੈਨ ਆਫ਼ ਦਾ ਮੈਚ, ਮੈਨ ਆਫ਼ ਦਾ ਟੂਰਨਾਮੈਂਟ, ਬੈੱਸਟ ਗੇਂਦਬਾਜ਼ ਅਤੇ ਬੈੱਸਟ ਕੀਪਰ ਨੂੰ ਇਨਾਮ ਦਿੱਤੇ ਜਾਣਗੇ। ਜਤਿੰਦਰ ਸਿੰਘ ਖ਼ਾਲਸਾ ਪ੍ਰਧਾਨ ਨੇ ਦੱਸਿਆ ਟੂਰਨਾਮੈਂਟ ਆਈਆਂ ਟੀਮਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਕ੍ਰਿਕਟ ਟੂਰਨਾਮੈਂਟ ਵਿਚ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਵਾਹਿਗੁਰੂ ਅਕੈਡਮੀ ਵਲੋਂ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬਲਕਾਰ ਸਿੰਘ ਹਰਨਾਮਪੁਰ, ਬਲਦੇਵ ਸਿੰਘ ਟੀਟਾ, ਸੁਖਦੇਵ ਸਿੰਘ ਜੱਜ ਚੇਅਰਮੈਨ, ਕੁਲਵਿੰਦਰ ਸਿੰਘ ਜੱਜ, ਪਰਗਟ ਸਿੰਘ ਜੱਜ, ਅੰਗਰੇਜ਼ ਸਿੰਘ ਡੇਰਾ ਸੈਯਦਾ, ਯਸ਼ ਥਿੰਦ। ਗੌਤਮ ਸ਼ਰਮਾ, ਵਿਪੁਲ ਚੌਹਾਨ , ਕਰਨ ਚੌਹਾਨ, ਮੁਕੇਸ਼ ਚੌਹਾਨ, ਮਾਸਟਰ ਨਰੇਸ਼ ਕੋਹਲੀ, ਜਤਿੰਦਰ ਸਿੰਘ ਖ਼ਾਲਸਾ, ਨਿਰਮਲ ਸਿੰਘ ਲੈਬ, ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਕੋਕਨਵੀਨਰ ਹਰਪ੍ਰੀਤ ਸਿੰਘ ਸੰਧੂ, ਸੁੱਖੀ, ਕਮਲਜੀਤ ਕੌਰ ਬਾਜ ਅਕੈਡਮੀ, ਜਗਤਾਰ ਸਿੰਘ, ਚਤਰ ਸਿੰਘ, ਗਗਨਦੀਪ ਸਿੰਘ ਐਮ.ਡੀ. ਵਾਹਿਗੁਰੂ ਅਕੈਡਮੀ, ਨਵਪ੍ਰੀਤ ਸਿੰਘ, ਧਰਮਿੰਦਰ ਸ਼ਰਮਾ, ਰਜੇਸ਼ ਕੁਮਾਰ ਰਾਜੂ, ਅਜੇ ਅਸਲਾ, ਵਿਜੇ ਅਸਲਾ, ਪਰਦੀਪ ਸ਼ਰਮਾ, ਸੋਨਾ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਹੌਲਦਾਰ ਪਰਸਨ ਸਿੰਘ ਦਾ ਭੁਲੱਥ ਸਰਕੀ ਰਾਜਪੁਰ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਫ਼ੌਜ ਦੇ ਜਵਾਨਾਂ ਵਲੋਂ ਦਿੱਤੀ ਗਈ ਸਲਾ... ਅਗਲੀ ਖ਼ਬਰ ਧਾਰਮਿਕ ਪ੍ਰੀਖਿਆ ਰਾਹੀਂ ਵਿਦਿਆਰਥੀਆਂ ਵਿਚ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਦਾ ਸੰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।