ਹੌਲਦਾਰ ਪਰਸਨ ਸਿੰਘ ਦਾ ਭੁਲੱਥ ਸਰਕੀ ਰਾਜਪੁਰ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਫ਼ੌਜ ਦੇ ਜਵਾਨਾਂ ਵਲੋਂ ਦਿੱਤੀ ਗਈ ਸਲਾਮੀ
ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਸਰਕੀ ਰਾਜਪੁਰ ਦੇ ਸ਼ਮਸ਼ਾਨ ਘਾਟ ਵਿਖੇ ਭਾਰਤੀ ਫ਼ੌਜ (ਆਰਮੀ) ਚੋਂ ਸੇਵਾ ਮੁਕਤ ਹੌਲਦਾਰ ਪਰਸਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ। ਜ਼ਿਕਰਯੋਗ ਹੈ ਕਿ ਹੌਲਦਾਰ ਪਰਸਨ ਸਿੰਘ ਭੋਗਪੁਰ ਰੋਡ ਭੁਲੱਥ ਦਾ ਦੋ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰਾਜਪੁਰ ਭੁਲੱਥ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।
ਅਜੀਤ ਡੈਸਕ
01-11-2026