07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਸਾਢੇ 12 ਲੱਖ ਦੀ ਧੋਖਾਧੜੀ ਕਰਨ 'ਤੇ ਇਕ ਿਖ਼ਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 11-05-2019
ਐੱਸ. ਏ. ਐੱਸ. ਨਗਰ, 10 ਮਈ (ਕੇ. ਐੱਸ. ਰਾਣਾ)-ਸਥਾਨਕ ਥਾਣਾ ਫ਼ੇਜ਼ 1 ਦੀ ਪੁਲਿਸ ਨੇ ਸਾਢੇ 12 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਰਮਿੰਦਰਾ ਕਵਾਤਰਾ ਵਾਸੀ ਸੈਕਟਰ 48ਬੀ ਦੀ ਸ਼ਿਕਾਇਤ 'ਤੇ ਅਰਬਨ ਸਟੇਟ ਸੈਕਟਰ 32 ਲੁਧਿਆਣਾ ਚੰਡੀਗੜ੍ਹ ਰੋਡ ਵਾਸੀ ਅਕਸ਼ੈ ਅਹੂਜਾ ਿਖ਼ਲਾਫ਼ ਦਰਜ ਕੀਤਾ ਗਿਆ ਹੈ | ਹਾਲਾਂਕਿ ਰਮਿੰਦਰਾ ਕਵਾਤਰਾ ਨੇ ਪੁਲਿਸ ਨੂੰ ਆਪਣੇ ਨਾਲ ਕੁੱਲ 52 ਲੱਖ ਰੁਪਏ ਦੀ ਠੱਗੀ ਦੀ ਸ਼ਿਕਾਇਤ ਦਿੱਤੀ ਸੀ, ਜਿਸ ਦੀ ਜਾਂਚ ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਕੀਤੀ ਤਾਂ ਸਾਹਮਣੇ ਆਇਆ ਕਿ ਧੋਖਾਧੜੀ 12 ਲੱਖ 13 ਹਜ਼ਾਰ 800 ਰੁਪਏ ਦੀ ਹੋਈ ਹੈ | ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਰਮਿੰਦਰਾ ਕਵਾਤਰਾ ਨੇ ਦੱਸਿਆ ਕਿ ਸਾਲ 2018 ਵਿਚ ਉਸ ਦੀ ਮੁਲਾਕਾਤ ਲੁਧਿਆਣਾ ਦੇ ਰਹਿਣ ਵਾਲੇ ਅਕਸ਼ੈ ਅਹੂਜਾ ਨਾਲ ਹੋਈ ਸੀ | ਅਹੂਜਾ ਨੂੰ ਹੀ ਉਸ ਨੇ ਇੰਟਰਨੈਸ਼ਨਲ ਪੱਧਰ 'ਤੇ ਸਕੂਲਾਂ ਵਿਚ ਈਵੈਂਟ ਕਰਵਾਉਣ ਬਾਰੇ ਸਾਰਾ ਕੰਮ ਸਿਖਾਇਆ ਸੀ | ਲੁਧਿਆਣਾ 'ਚ ਇਕ ਦਫ਼ਤਰ ਖੋਲਿ੍ਹਆ ਜਿਸ ਦਾ ਮੀਡੀਆ, ਸਪੀਕਰ, ਸੇਲ ਐਸੋਸੀਏਟਸ ਨੂੰ ਅਪਡੇਟ ਕਰਨਾ ਅਤੇ ਸੇਲ ਦਾ ਕੰਮ ਸਭ ਉਸ ਵਲੋਂ ਹੀ ਕੀਤਾ ਜਾਂਦਾ ਸੀ, ਇਸ ਲਈ ਉਸ ਨੇ ਅਕਸ਼ੈ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕਰ ਲਏ, ਜਿਸ ਵਿਚ ਇੰਟਰਨੈਸ਼ਨਲ ਪੱਧਰ ਦੇ ਸਕੂਲਾਂ 'ਚ ਹੋਣ ਵਾਲੇ ਰੋਬੋਟਿਕ ਈਵੈਂਟ ਮੈਨੇਜਮੈਂਟ ਵਿਚ ਸਾਰਾ ਖਰਚਾ ਕੱਢ ਕੇ ਬਚਣ ਵਾਲੇ ਸ਼ੇਅਰ ਦਾ 20 ਫ਼ੀਸਦੀ ਦੇਣਾ ਤੈਅ ਹੋਇਆ ਸੀ | ਕੰਪਨੀ ਵਿਚ ਅਕਸ਼ੈ ਦੀ ਪਤਨੀ ਸ਼ੀਨਾ ਅਹੂਜਾ ਨੇ ਐਚ. ਆਰ. ਹੈੱਡ ਦਾ ਰੋਲ ਨਿਭਾਇਆ | ਪੀੜਤਾ ਦਾ ਦੋਸ਼ ਸੀ ਕਿ ਅਕਸ਼ੈ ਨੇ ਫਾਇਦਾ ਉਠਾਉਂਦੇ ਹੋਏ ਅਤੇ ਮੁਨਾਫ਼ਾ ਹੋਣ 'ਤੇ ਦੁਬਈ ਅਤੇ ਹੋਰਨਾਂ 27 ਦੇਸ਼ਾਂ 'ਚ ਇੰਟਰਨੈਸ਼ਨਲ ਪੱਧਰ 'ਤੇ ਹੋਣ ਵਾਲੇ ਸਕੂਲਾਂ ਦੇ ਈਵੈਂਟ 'ਚ ਖੁਦ ਇਕੱਲੇ ਹੀ ਪ੍ਰਬੰਧ ਕਰਵਾਉਣਾ ਸ਼ੁਰੂ ਕਰ ਦਿੱਤਾ | ਬਕਾਇਦਾ ਜੋ ਸਮਝੌਤਾ ਹੋਇਆ ਸੀ ਉਸ ਵਿਚ ਸਾਫ਼ ਲਿਖਿਆ ਸੀ ਕਿ ਈਵੈਂਟ 'ਤੇ ਕੀਤੇ ਖਰਚ ਕੱਢ ਕੇ ਬਚੇ 20 ਫ਼ੀਸਦੀ ਦਾ ਹਿੱਸਾ ਉਸ ਦਾ (ਪੀੜਤ) ਦਾ ਹੋਵੇਗਾ, ਜਦਕਿ ਅਕਸ਼ੈ ਨੇ ਅਜਿਹਾ ਨਹੀਂ ਕੀਤਾ | ਇਸ ਮਾਮਲੇ ਦੀ ਜਾਂਚ ਐਸ. ਪੀ. ਨੇ ਕੀਤੀ, ਜਿਸ ਉਪਰੰਤ ਥਾਣਾ ਫ਼ੇਜ਼ 1 ਦੀ ਪੁਲਿਸ ਨੇ ਅਕਸ਼ੈ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਨਕਦੀ ਚੋਰੀ <br/> ਅਗਲੀ ਖ਼ਬਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 67 ਹਜ਼ਾਰ ਪੁਲਿਸ ਮੁਲਾਜ਼ਮ ਸੂਬੇ 'ਚ ਰਹਿਣਗੇ ਤਾਇਨਾਤ-ਡੀ.ਜੀ.ਪੀ. ਹਰਿਆਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।