02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਕਿਸ਼ਨਗੜ੍ਹ ਵਿਖੇ ਪਿੰਡ ਵਿਕਾਸ ਕਮੇਟੀ ਦੀ ਬੈਠਕ <br/>

ਅਜੀਤ ਡੈਸਕ 12-02-2020
ਚੰਡੀਗੜ੍ਹ, 11 ਫਰਵਰੀ (ਆਰ.ਐਸ.ਲਿਬਰੇਟ)-ਅੱਜ ਪਿੰਡ ਵਿਕਾਸ ਕਮੇਟੀ ਕਿਸ਼ਨਗੜ੍ਹ ਦੀ ਇਕ ਬੈਠਕ ਚੇਅਰਪਰਸਨ ਸ੍ਰੀਮਤੀ ਕਮਲਾ ਸ਼ਰਮਾ ਦੀ ਪ੍ਰਧਾਨਗੀ ਹੇਠ ਕਮਿਊਨਿਟੀ ਸੈਂਟਰ ਪਿੰਡ ਕਿਸ਼ਨਗੜ੍ਹ ਵਿਖੇ ਹੋਈ | ਕਮੇਟੀ ਨੇ ਪਿੰਡ ਦੀ ਪੁਰਾਣ ਸੀਵਰੇਜ ਪ੍ਰਣਾਲੀ, ਵਾਟਰ ਐਾਡ ਡਰੇਨੇਜ ਲਾਈਨ ਨੂੰ ਅਪਗ੍ਰੇਡ ਕਰਨ, ਫਿਰਨੀ ਸੜਕ ਦੀ ਮੁਰੰਮਤ ਅਤੇ ਗਲੀਆਂ ਵਿਚ ਟੁੱਟੇ ਪੈਵਰ ਬਲਾਕਾਂ ਵਾਲੀਆਂ ਗਲੀਆਂ ਨੂੰ ਦੁਬਾਰਾ ਬਨਾਉਣ ਸਹਿਤ ਵਿਚ ਪਿੰਡ ਦੇ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ | ਕਮੇਟੀ ਦੇਖਿਆ ਕਿ ਪਾਣੀ ਦੀ ਸਪਲਾਈ ਲਈ ਤੁਰੰਤ ਪਿੰਡ ਵਿਚ ਇਕ ਟਿਊਬਵੈੱਲ ਦੀ ਤੁਰੰਤ ਲੋੜ ਹੈ | ਕਮੇਟੀ ਨੇ ਵੇਰਵੇ ਲੈ ਕੇ ਸਬੰਧਿਤ ਅਧਿਕਾਰੀਆਂ ਨਾਲ ਜਲਦ ਪਿੰਡ ਦਾ ਦੌਰਾ ਕਰਨ ਦਾ ਫ਼ੈਸਲਾ ਲਿਆ | ਬੈਠਕ ਦੌਰਾਨ ਸ. ਜਗਤਾਰ ਸਿੰਘ, ਡਿਪਟੀ ਮੇਅਰ ਸਹਿਤ ਕਮੇਟੀ ਮੈਂਬਰ ਅਤੇ ਸਬੰ ਧਤ ਅਧਿਕਾਰੀ ਮੌਜੂਦ ਸਨ |


ਪਿਛਲੀ ਖ਼ਬਰ ਚੰਡੀਗੜ੍ਹ ਕਾਂਗਰਸ ਪ੍ਰਧਾਨ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਬੀ. ਸੀ. ਸੀ. ਆਈ. ਨੂੰ ਮਿਲਿਆ ਅਦਾਲਤ ਤੋਂ ਸਮਾਂ <br/> ਅਗਲੀ ਖ਼ਬਰ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਲੋਂ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਵਿਖੇ ਪ੍ਰਦਰਸ਼ਨੀ 15 ਤੋਂ 18 ਤੱਕ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।