02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਪੀ.ਜੀ.ਆਈ. ਦੇ ਸਪੀਚ ਐਾਡ ਹੀਅਰਿੰਗ ਯੂਨਿਟ ਦਾ ਸਾਲਾਨਾ ਸੰਮੇਲਨ ਭਲਕੇ <br/>

ਪੀ.ਜੀ.ਆਈ. ਦੇ ਸਪੀਚ ਐਾਡ ਹੀਅਰਿੰਗ ਯੂਨਿਟ, ਓਟੋਲੇਰੀਯੰਗੋਲੋਜੀ ਵਿਭਾਗ ਦੇ ਮੁਖੀ ਪੋ੍ਰ.ਪ੍ਰਸ਼ਾਂਤ ਕੁਮਾਰ ਪਾਂਡਾ, ਪ੍ਰੋ.ਸੰਜੇ ਮੰੁਜਾਲ, ਡਾ.ਧਰਮਵੀਰ ਅਤੇ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 12-02-2020
ਚੰਡੀਗੜ੍ਹ, 11 ਫਰਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੇ ਸਪੀਚ ਐਾਡ ਹੀਅਰਿੰਗ ਯੂਨਿਟ, ਓਟੋਲੇਰੀਯੰਗੋਲੋਜੀ ਵਿਭਾਗ ਵਲੋਂ ਆਪਣਾ 52ਵਾਂ ਤਿੰਨ ਦਿਨਾ ਸਾਲਾਨਾ ਸੰਮੇਲਨ 13 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜੋ ਕਿ ਚੰਡੀਗੜ੍ਹ ਚੈਪਟਰ ਆਫ਼ ਇੰਡੀਅਨ ਸਪੀਚ ਐਾਡ ਹੀਅਰਿੰਗ ਐਸੋਸੀਏਸ਼ਨ (ਸੀ.ਆਈ.ਐਸ.ਐਚ.ਏ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਦੇ ਸਬੰਧ ਵਿਚ ਪੀ.ਜੀ.ਆਈ. ਵਿਖੇ 20 ਸਾਲਾਂ ਬਾਅਦ 3 ਦਿਨਾਂ ਕਾਨਫ਼ਰੰਸ ਕਰਵਾਈ ਜਾ ਰਹੀ ਹੈ | ਪੀ.ਜੀ.ਆਈ. ਵਿਖੇ ਇਸ ਯੂਨਿਟ ਦੀ ਸਾਲ 1970 ਵਿਚ ਸਥਾਪਨਾ ਹੋਣ ਤੋਂ ਬਾਅਦ ਇੱਥੇ ਖੋਜ , ਕਲੀਨੀਕਲ ਸੈੱਟਅਪ ਅਤੇ ਅਕੈਡਮਿਕ ਖੇਤਰ ਵਿਚ ਕਈ ਅਹਿਮ ਵਿਕਾਸ ਕਾਰਜ ਹੋਏ | ਕਾਨਫ਼ਰੰਸ ਦੇ ਕੌਆਰਡੀਨੇਟਰ ਪ੍ਰੋ.ਸੰਜੇ ਮੰੁਜਾਲ ਨੇ ਦੱਸਿਆ ਕਿ ਵਿਭਾਗ ਵਿਚ 2003 ਤੋਂ ਕਾਕਲੀਅਰ ਇਪਲਾਂਟ ਪ੍ਰੋਗਰਾਮ ਨੂੰ ਅੱਗੇ ਤੌਰਨ ਲਈ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਵਿਚ 20 ਅੰਤਰ ਰਾਸ਼ਟਰੀ ਅਤੇ 40 ਰਾਸ਼ਟਰੀ ਮਾਹਿਰ ਭਾਗ ਲੈਣਗੇ | ਇਸ ਦੇ ਨਾਲ ਹੀ ਕਾਨਫ਼ਰੰਸ ਮੌਕੇ ਇਕ ਪੁਸਤਕ ਵੀ ਲੋਕ ਅਰਪਣ ਕੀਤੀ ਜਾਏਗੀ |

ਪਿਛਲੀ ਖ਼ਬਰ ਮਲਿਕ ਵਲੋਂ ਚਰਨ ਸਿੰਘ ਕਾਲੋਨੀ 'ਚ ਡੇਅ ਮਾਰਕੀਟ ਦੀ ਰਸਮੀ ਸ਼ੁਰੂਆਤ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਸੱਥ ਵਲੋਂ ਕੀਤੇ ਵਿਰੋਧ ਤੋਂ ਬਾਅਦ ਵਿਵਾਦਿਤ ਤਖ਼ਤੀਆਂ ਹਟਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।