02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਲੋਂ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਵਿਖੇ ਪ੍ਰਦਰਸ਼ਨੀ 15 ਤੋਂ 18 ਤੱਕ <br/>

ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਦੀ ਪਿ੍ੰਸੀਪਲ ਡਾ. ਸੁਚਾਰਿਤਾ ਸ਼ਰਮਾ, ਅਧਿਆਪਕ ਤੇ ਵਿਦਿਆਰਥੀ ਪ੍ਰਦਰਸ਼ਨੀ 'ਚ ਹਿੱਸਾ ਲੈਣ ਵਾਲੀ ਟੀਮ ਨਾਲ ਸਾਂਝੀ ਤਸਵੀਰ 'ਚ | ਤਸਵੀਰ-ਜੀ. ਪੀ. ਸਿੰਘ <br/> 12-02-2020
ਜਲੰਧਰ, 11 ਫਰਵਰੀ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ 72 ਕਲਾਕਾਰਾਂ ਦੀ ਟੀਮ ਜਿਸ 'ਚ ਵਿਦਿਆਰਥੀ ਤੇ ਅਧਿਆਪਕ ਕਲਾ ਦੀਆਂ ਵੱਖ-ਵੱਖ ਵੰਨਗੀਆਂ 'ਚ ਪੇਂਟਿੰਗਾਂ, ਫ਼ੋਟੋਗਰਾਫ਼, ਡਿਜੀਟਲ ਆਰਟਸ, ਸਕਲੱਪਚਰ ਆਦਿ ਨਾਲ ਸਜੀ ਪ੍ਰਦਰਸ਼ਨੀ 15 ਤੋਂ 18 ਫਰਵਰੀ ਤੱਕ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਕਲਾ ਭਵਨ 'ਚ ਲਗਾਉਣਗੇ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰੋਗਰਾਮ ਦੀ ਮੁਖੀ ਏ.ਪੀ.ਜੇ. ਐਜੂਕੇਸ਼ਨ ਸੁਸਾਇਟੀ ਦੀ ਮੁਖੀ ਤੇ ਏ.ਪੀ.ਜੇ. ਸੱਤਿਆ ਯੂਨੀਵਰਸਿਟੀ ਦੀ ਕੁਲਪਤੀ, ਕੋ-ਫਾਊਾਡਰ ਸੁਸ਼ਮਾ ਪਾਲ ਬਰਲੀਆ ਤੇ ਵਿਸ਼ੇਸ਼ ਮਹਿਮਾਨ ਪੰਜਾਬ ਲਲਿਤ ਕਲਾ ਅਕੈਡਮੀ ਦੇ ਮੁਖੀ ਦੀਵਾਨ ਮੰਨਾ ਕਰਨਗੇ | ਪਿ੍ੰਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਇਸ ਕਲਾ ਪ੍ਰਦਰਸ਼ਨੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਲਲਿਤ ਕਲਾ ਅਕਾਦਮੀ ਦੇ ਕਲਾ ਭਵਨ 'ਚ ਆਪਣੇ ਕਲਾਤਮਿਕ ਕੰਮ ਨੂੰ ਪ੍ਰਦਰਸ਼ਿਤ ਕਰਨਾ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਇਕ ਸੁਨਹਿਰੀ ਮੌਕਾ ਹੋਵੇਗਾ | ਕਲਾ ਮਾਹਿਰਾਂ ਵਲੋਂ ਉਨ੍ਹਾਂ ਦੇ ਕੀਤੇ ਕੰਮ ਪ੍ਰਤੀ ਮਿਲੀਆਂ ਟਿੱਪਣੀਆਂ ਨਾਲ ਭਵਿੱਖ 'ਚ ਕਲਾ 'ਚ ਹੋਰ ਨਿਖਾਰ ਲਿਆਉਣ 'ਚ ਸਹਾਈ ਹੋਣਗੀਆਂ |

ਪਿਛਲੀ ਖ਼ਬਰ ਕਿਸ਼ਨਗੜ੍ਹ ਵਿਖੇ ਪਿੰਡ ਵਿਕਾਸ ਕਮੇਟੀ ਦੀ ਬੈਠਕ <br/> ਅਗਲੀ ਖ਼ਬਰ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਪੰਚਕੂਲਾ 'ਚ ਬਜ਼ੁਰਗ ਆਸ਼ਰਮ ਬਣੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।