02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਪੰਜਾਬ ਯੂਨੀਵਰਸਿਟੀ ਵਿਖੇ ਸੱਥ ਵਲੋਂ ਕੀਤੇ ਵਿਰੋਧ ਤੋਂ ਬਾਅਦ ਵਿਵਾਦਿਤ ਤਖ਼ਤੀਆਂ ਹਟਾਈਆਂ <br/>

ਪੰਜਾਬ ਯੂਨੀਵਰਸਿਟੀ ਵਿਖੇ ਖੇਡ ਮੇਲੇ ਸਬੰਧੀ ਪੋਸਟਰ ਵਿਚ ਅੱਖੋਂ-ਪਰੋਖੇ ਕੀਤੀ ਪੰਜਾਬੀ ਅਤੇ ਇਸ ਦੇ ਵਿਰੋਧ ਵਿਚ ਵਿਦਿਆਰਥੀ ਜਥੇਬੰਦੀ ਸੱਥ ਦੇ ਆਗੂ ਡੀਨ ਵਿਦਿਆਰਥੀ ਭਲਾਈ ਪ੍ਰੋ. ਇਮੈਨੂਅਲ ਨਾਹਰ ਨੂੰ ਮੰਗ ਪੱਤਰ ਸੌ ਾਪਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 12-02-2020
ਚੰਡੀਗੜ੍ਹ, 11 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਪੰਜਾਬੀ ਦੇ ਨਿਰਾਦਰ ਦਾ ਮੁੱਦਾ ਉਸ ਵੇਲੇ ਉੱਠ ਖੜ੍ਹਾ ਹੋਇਆ ਜਦੋਂ ਯੂਨੀਵਰਸਿਟੀ ਕੈਂਪਸ ਵਿਚ ਚੱਲ ਰਹੇ ਖੇਡ ਮੇਲੇ ਦੀਆਂ ਤਖ਼ਤੀਆਂ ਉੱਪਰ ਪੰਜਾਬੀ ਨਾ ਲਿਖੀ ਗਈ¢ ਖੇਡ ਮੇਲੇ ਦੀ ਮੁੱਖ ਤਖ਼ਤੀ 'ਤੇ ਸੰਸਕਿ੍ਤ ਭਰਪੂਰ ਹਿੰਦੀ ਤੇ ਅੰਗਰੇਜ਼ੀ ਲਿਖੀ ਹੋਈ ਸੀ ਜਦਕਿ ਪੰਜਾਬੀ ਨੂੰ ਇਸ ਤਖ਼ਤੀ ਉੱਪਰ ਜਗ੍ਹਾ ਨਾ ਦਿੱਤੀ ਗਈ¢ ਵਿਦਿਆਰਥੀ ਜਥੇਬੰਦੀ ਸੱਥ ਵਲੋਂ ਇਸ ਗੱਲ ਦਾ ਤੁਰੰਤ ਨੋਟਿਸ ਲੈਂਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋ. ਇਮੈਨੂਅਲ ਨਾਹਰ ਨੂੰ ਮੰਗ-ਪੱਤਰ ਸੌਾਪ ਕੇ ਵਿਰੋਧ ਦਰਜ ਕੀਤਾ ਗਿਆ ¢ ਸੱਥ ਦੇ ਬੁਲਾਰੇ ਸੁਖਮਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਪਿੰਡ ਧਨਾਸ ਦੀ ਜ਼ਮੀਨ 'ਤੇ ਬਣਾਈ ਗਈ ਸੀ ਤੇ ਇਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦਾ ਵੱਡਾ ਹਿੱਸਾ ਪੰਜਾਬ ਤੋਂ ਆਉਂਦਾ ਹੈ ¢ ਅਜਿਹੇ ਵਿਚ ਪੰਜਾਬੀ ਬੋਲੀ ਨੂੰ ਕੈਂਪਸ ਵਿੱਚੋਂ ਅੱਖੋਂ ਪਰੋਖੇ ਕਰਨਾ ਬਹੁਤ ਮੰਦਭਾਗਾ ਹੈ ਤੇ ਪੰਜਾਬ ਦੇ ਵਿਦਿਆਰਥੀ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਓਨੀ ਦੇਰ ਤੱਕ ਕਰਦੇ ਰਹਿਣਗੇ, ਜਦ ਤੱਕ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਹਾਸਲ ਹੁੰਦਾ¢ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣ-ਬੁਝ ਕੇ ਕੈਂਪਸ ਵਿਚ ਹਿੰਦੀ ਅਤੇ ਸੰਸਕਿ੍ਤ ਥੋਪ ਰਿਹਾ ਹੈ ¢ ਵਿਦਿਆਰਥੀਆਂ ਵਲੋਂ ਕੀਤੇ ਵਿਰੋਧ ਦੇ ਚਲਦਿਆਂ ਡੀਨ ਵਿਦਿਆਰਥੀ ਭਲਾਈ ਨੇ ਫ਼ੌਰੀ ਕਾਰਵਾਈ ਕਰਦਿਆਂ ਵਿਵਾਦਿਤ ਤਖ਼ਤੀਆਂ ਹਟਾਉਣ ਦੇ ਹੁਕਮ ਦਿੱਤੇ, ਉਪਰੰਤ ਖੇਡ ਮੈਦਾਨ ਦੀ ਸਟੇਜ 'ਤੇ ਰੱਖੀ ਮੁੱਖ ਤਖ਼ਤੀ ਨੂੰ ਹਟਾ ਦਿੱਤਾ ਗਿਆ¢ ਪ੍ਰੋ.ਇਮੈਨੂਅਲ ਨਾਹਰ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਵੇਗਾ¢

ਪਿਛਲੀ ਖ਼ਬਰ ਪੀ.ਜੀ.ਆਈ. ਦੇ ਸਪੀਚ ਐਾਡ ਹੀਅਰਿੰਗ ਯੂਨਿਟ ਦਾ ਸਾਲਾਨਾ ਸੰਮੇਲਨ ਭਲਕੇ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਨਾਲ ਨਜਿੱਠਣ ਸਬੰਧੀ ਅਧਿਕਾਰੀਆਂ ਨਾਲ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।