07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਗੈਂਗਸਟਰ ਭੁੱਪੀ ਰਾਣਾ ਦੇ ਘਰ 'ਤੇ ਗੋਲੀਆਂ ਚਲਾ ਕੇ ਹਮਲਾਵਰ ਫ਼ਰਾਰ <br/>

ਅਜੀਤ ਡੈਸਕ 11-05-2019
ਲਾਲੜੂ, 10 ਮਈ (ਰਾਜਬੀਰ ਸਿੰਘ)-ਗੈਂਗਸਟਰ ਭੁੱਪੀ ਰਾਣਾ ਦੇ ਪਿੰਡ ਜੋਧਗੜ੍ਹ ਸਥਿਤ ਘਰ 'ਤੇ ਬੀਤੀ ਰਾਤ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਕਰੀਬ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ | ਗੋਲੀਬਾਰੀ ਦੌਰਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ | ਪੁਲਿਸ ਨੇ ਮੌਕੇ ਤੋਂ ਚਾਰ ਖੋਲ ਅਤੇ ਦੋ ਬੁਲੇਟ ਦੇ ਟੁੱਕੜੇ ਬਰਾਮਦ ਕੀਤੇ ਹਨ ਅਤੇ ਅਣਪਛਾਤੇ ਹਮਲਾਵਰਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹੰਡੇਸਰਾ ਦੇ ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਪੁੱਤਰ ਮਹਾਂਵੀਰ ਵਾਸੀ ਪਿੰਡ ਜੋਧਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦਾ ਵੱਡਾ ਪੁੱਤਰ ਭੁਪਿੰਦਰ ਸਿੰਘ ਉਰਫ਼ ਭੁੱਪੀ ਰਾਣਾ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਬੰਦ ਹੈ, ਜਦਕਿ ਉਹ, ਉਸ ਦੀ ਪਤਨੀ ਤੇ ਛੋਟੇ ਬੇਟੇ ਪੁਸ਼ਪਿੰਦਰ ਸਮੇਤ ਪੰਜ ਮੈਂਬਰ ਘਰ ਵਿਚ ਰਹਿ ਹਨ ਅਤੇ ਰਾਤੀਂ ਖਾਣਾ ਖਾਣ ਤੋਂ ਬਾਅਦ ਸਾਰੇ ਮੈਂਬਰ ਸੌਾਣ ਲਈ ਆਪਣੇ-ਆਪਣੇ ਕਮਰਿਆਂ 'ਚ ਚਲੇ ਗਏ ਸਨ | ਇਸੇ ਦੌਰਾਨ 12 ਵਜ ਕੇ 53 ਮਿੰਟ 'ਤੇ ਉਨ੍ਹਾਂ ਨੂੰ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਹੋਰ ਗੁਆਂਢੀ ਵੀ ਉਥੇ ਇਕੱਠੇ ਹੋ ਚੁੱਕੇ ਸਨ | ਉਸ ਨੇ ਦੱਸਿਆ ਕਿ ਮਕਾਨ ਦੀ ਦੀਵਾਰ 'ਤੇ ਗੋਲੀਆਂ ਲੱਗਣ ਦੇ 6 ਨਿਸ਼ਾਨ ਦੇਖੇ ਗਏ | ਕਰਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਸ਼ਲਪਾਲ ਪੁੱਤਰ ਰਤਨ ਸਿੰਘ ਨੇ ਉਸ ਨੂੰ ਦੱਸਿਆ ਕਿ ਦੋ ਮੋਟਰਸਾਈਕਲਾਂ 'ਤੇ ਚਾਰ-ਪੰਜ ਨੌਜਾਵਨ ਸਵਾਰ ਸਨ, ਜੋ ਕਿ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ | ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਮਕਸਦ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਤੋਂ ਜਿਆਦਾ ਡਰਾਉਣਾ ਰਿਹਾ ਹੋਵੇਗਾ | ਆਈ. ਓ. ਜਗਤਾਰ ਸਿੰਘ ਅਨੁਸਾਰ ਹਮਲਾਵਰ ਸੀ. ਸੀ. ਟੀ. ਵੀ. ਲੱਗੇ ਹੋਣ ਦੇ ਵਾਕਫ਼ ਸਨ | ਇਸ ਕਾਰਨ ਹਮਲਾਵਰਾਂ ਵਲੋਂ ਗੋਲੀਆਂ ਕਰੀਬ 30-40 ਫੁੱਟ ਦੂਰ ਖੇਤ 'ਚੋਂ ਖੜ੍ਹ ਕੇ ਚਲਾਈਆਂ ਗਈਆਂ ਸਨ | ਪੁਲਿਸ ਨੇ ਅਣਪਛਾਤੇ ਹਮਲਾਵਰਾਂ ਿਖ਼ਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਫ਼ਤਹਿ ਜੰਗ ਸਾਹਿਬ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਫ਼ਤਹਿ ਮਾਰਚ 12 ਨੂੰ <br/> ਅਗਲੀ ਖ਼ਬਰ ਬੀਅਰ ਤੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।