06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਕਾਂਗਰਸ ਪਾਰਟੀ ਨੇ ਡੇਰਾਬੱਸੀ ਵਿਖੇ ਖੋਲਿ੍ਹਆ ਚੋਣ ਦਫ਼ਤਰ <br/>

ਅਜੀਤ ਡੈਸਕ 11-05-2019
ਡੇਰਾਬੱਸੀ, 10 ਮਈ (ਗੁਰਮੀਤ ਸਿੰਘ)- ਅੱਜ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਇੱਥੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਦੀਪਇੰਦਰ ਢਿੱਲੋਂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਖੇਤਰ ਦੇ ਸੀਨੀਅਰ ਕਾਂਗਰਸੀ ਆਗੂ ਮਾਮਰਾਜ ਵਲੋਂ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ, ਮੀਤ ਪ੍ਰਧਾਨ ਸ਼ਹਿਰੀ ਅਕਾਲੀ ਦਲ ਅਤੇ ਸਾਬਕਾ ਸਰਪੰਚ ਗੁਲਾਬਗੜ੍ਹ ਅਮਰਜੀਤ ਸਿੰਘ ਟੋਨਾ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਇਕੱਠ ਨੰੂ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਹਲਕੇ ਵਿਚ ਕਾਂਗਰਸ ਪਾਰਟੀ ਦੇ ਹੱਕ 'ਚ ਹਵਾ ਚੱਲ ਰਹੀ ਹੈ, ਲਿਹਾਜ਼ਾ ਮਹਾਰਾਣੀ ਪ੍ਰਨੀਤ ਕੌਰ ਹਲਕਾ ਡੇਰਾਬੱਸੀ ਤੋਂ ਭਾਰੀ ਲੀਡ ਨਾਲ ਜਿੱਤ ਹਾਸਲ ਕਰਨਗੇ | ਇਸ ਮੌਕੇ ਸਿਟੀ ਪ੍ਰਧਾਨ ਮਨੋਜ ਸ਼ਰਮਾ, ਟਰੱਕ ਯੂਨੀਅਨ ਪ੍ਰਧਾਨ ਚਮਨ ਸੈਣੀ, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਅੰਮਿ੍ਤਪਾਲ ਸਿੰਘ, ਹਰਭਜਨ ਸਿੰਘ, ਪ੍ਰੇਮ ਸਿੰਘ, ਕੌਾਸਲਰ ਜਸਪ੍ਰੀਤ ਸਿੰਘ ਲੱਕੀ, ਪ੍ਰਵੀਨ ਸੈਣੀ, ਧਰਮਿੰਦਰ ਸਿੰਘ, ਯੂਥ ਕਾਂਗਰਸੀ ਆਗੂ ਅੰਕਿਤ ਜੈਨ, ਕੁਲਵੰਤ ਸਿੰਘ ਬਿੱਟੂ ਤੇ ਰਾਮਦੇਵ ਸ਼ਰਮਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੁਰਾਲੀ ਵਿਖੇ ਰਣਜੀਤ ਸਿੰਘ ਗਿੱਲ ਵਲੋਂ ਚੰਦੂਮਾਜਰਾ ਦੇ ਚੋਣ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਹਲਕਾ ਖਰੜ ਅੰਦਰ 'ਆਪ' ਪਾਰਟੀ ਦੇ ਅਹੁਦੇਦਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।