05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

-ਮਾਮਲਾ ਅੰਬੇਡਕਰ ਕਾਲੋਨੀ ਦੇ ਨੌਜਵਾਨ ਦੇ ਕਤਲ ਦਾ- ਪੁਲਿਸ ਨੇ 1 ਨੌਜਵਾਨ ਨੂੰ ਕੀਤਾ ਗਿ੍ਫ਼ਤਾਰ, 4 ਹਾਲੇ ਵੀ ਫ਼ਰਾਰ

ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੀ ਅੰਬੇਡਕਰ ਕਾਲੋਨੀ 'ਚ 18 ਸਾਲਾਂ ਸੰਨੀ ਪਾਸਵਾਨ ਦੇ ਕਤਲ ਮਾਮਲੇ 'ਚ ਪੁਲਿਸ ਵਲੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਕਤ ਗਿ੍ਫ਼ਤਾਰ ਨੌਜਵਾਨ ਦੀ ਪਛਾਣ ਚੰਦਨ ਪਾਸਵਾਨ ਵਜੋਂ ਹੋਈ ਹੈ | ਚੰਦਨ ਨੂੰ ਸ਼ਨੀਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਦਕਿ ਉਕਤ ਮਾਮਲੇ 'ਚ ਨਾਮਜ਼ਦ 4 ਨੌਜਵਾਨ ਅਮਿਤ ਤਿਆਗੀ, ਡੱਡੂ, ਮਾਸਕ ਅਤੇ ਦਲੀਪ ਅਜੇ ਫ਼ਰਾਰ ਹਨ | ਇਸ ਸਬੰਧੀ ਥਾਣਾ ਬਲੌਾਗੀ ਦੇ ਮੁਖੀ ਯੋਗੇਸ਼ ਕੁਮਾਰ ਨੇ ਦੱਸਿਆ ਕਿਚੰਦਨ ਵਲੋਂ ਹਾਲੇ ਕਤਲ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਅਤੇ ਪੁਲਿਸ ਰਿਮਾਂਡ ਤੋਂ ਬਾਅਦ ਚੰਦਨ ਕੋਲੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਸੰਨੀ ਪਾਸਵਾਨ ਜੋ ਕਿ ਕਰੀਬ 2 ਮਹੀਨੇ ਪਹਿਲਾਂ ਦਸਵੀਂ ਦੇ ਪੇਪਰ ਦੇ ਕੇ ਯੂ. ਪੀ. ਤੋਂ ਬਲੌਾਗੀ ਵਿਖੇ ਆਪਣੇ ਮਾਪਿਆਂ ਕੋਲ ਆਇਆ ਸੀ, ਨੂੰ ਉਸ ਦੇ ਦੋ ਦੋਸਤ ਅਮਿਤ ਅਤੇ ਦਲੀਪ ਰਾਤ 10 ਵਜ ਦੇ ਕਰੀਬ ਬੁਲਾ ਕੇ ਲੈ ਗਏ ਸਨ ਅਤੇ ਅਗਲੇ ਦਿਨ ਸੰਨੀ ਪਾਸਵਾਨ ਦੀ ਲਾਸ਼ ਕਾਲੋਨੀ 'ਚੋਂ ਮਿਲੀ ਸੀ, ਜਦੋਂ ਕਿ ਉਸ ਦੇ ਦੋਸਤ ਫ਼ਰਾਰ ਹੋ ਗਏ ਸਨ ਅਤੇ ਸੰਨੀ ਪਾਸਵਾਨ ਦੇ ਸ਼ਰੀਰ 'ਤੇ ਚਾਕੂ ਮਾਰਨ ਦੇ 3 ਨਿਸ਼ਾਨ ਸਨ | ਉਧਰ ਸੰਨੀ ਪਾਸਵਾਨ ਦੇ ਪਰਿਵਾਰ ਦੀ ਪੁਲਿਸ ਪ੍ਰਸਾਸ਼ਨ ਤੋਂ ਮੰਗ ਹੈ ਕਿ ਸੰਨੀ ਦੇ ਕਾਤਲਾਂ ਨੂੰ ਪੁਲਿਸ ਜਲਦ ਤੋਂ ਜਲਦ ਗਿ੍ਫ਼ਤਾਰ ਕਰੇ |
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ ਦੇ ਕਈ ਥਾਣਾ ਮੁਖੀਆਂ ਦੇ ਤਬਾਦਲੇ ਅਗਲੀ ਖ਼ਬਰ ਨਿਰਮੈਲ ਜੌਲਾ ਨੂੰ ਸਦਮਾ, ਚਾਚੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।