04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਗ਼ਲਤ ਬਿਆਨਬਾਜ਼ੀ ਕਾਰਨ ਕਾਂਗਰਸ ਹੋ ਰਹੀ ਹੈ ਕਮਜ਼ੋਰ- ਤਿਵਾੜੀ

ਅਜੀਤ ਡੈਸਕ 01-06-2019
ਖਰੜ, 31 ਮਈ (ਜੰਡਪੁਰੀ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਅੱਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਸੰਧੂ ਪੈਲੇਸ ਵਿਖੇ ਸਮਾਗਮ ਕਰਵਾਇਆ ਗਿਆ | ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਰੜ ਸਥਿਤ ਗ੍ਰਹਿ ਵਿਖੇ ਸ਼ਹਿਰ ਦੇ ਕਾਂਗਰਸੀ ਆਗੂਆਂ ਅਤੇ ਕੌਾਸਲਰਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਤੇ ਚੋਣਾਂ ਸਬੰਧੀ ਗੱਲਬਾਤ ਕੀਤੀ | ਇਸ ਮੌਕੇ ਪੂਰੇ ਦੇਸ਼ ਵਿਚ ਬੁਰੀ ਤਰ੍ਹਾਂ ਕਾਂਗਰਸ ਦੀ ਹੋਈ ਹਾਰ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਾਰਨ ਦੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮੁੱਦੇ ਹਨ, ਲਿਹਾਜ਼ਾ ਇਨ੍ਹਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ | ਪੰਜਾਬ ਅੰਦਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਖਿੱਚੋਤਾਣ ਦੇ ਵੋਟਾਂ ਦੇ ਨਤੀਜਿਆਂ 'ਤੇ ਪਏ ਅਸਰ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਵਧੀਆ ਕਿਰਦਾਰ ਵਾਲੇ ਅਤੇ ਤਜ਼ਰਬੇਕਾਰ ਆਗੂ ਹਨ, ਲਿਹਾਜ਼ਾ ਉਨ੍ਹਾਂ ਨੂੰ ਕਿਸੇ ਕੋਲੋਂ ਕੁਝ ਵੀ ਸਿੱਖਣ ਦੀ ਜ਼ਰੂਰਤ ਨਹੀਂ, ਲਿਹਾਜ਼ਾ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਸਾਰੇ ਵਜੀਰਾਂ ਨੂੰ ਕੈਪਟਨ ਸਾਹਿਬ ਦੀ ਰਹਿਨੁਮਾਈ ਹੇਠ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗ਼ਲਤ ਬਿਆਨਬਾਜ਼ੀ ਕਾਂਗਰਸ ਕਮਜੋਰ ਹੋ ਰਹੀ ਹੈ | ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਐਡਵੋਕੇਟ ਨਟਰਾਜਨ ਕੌਸ਼ਲ, ਠੇਕੇਦਾਰ ਰੌਸ਼ਨ ਲਾਲ, ਠੇਕੇਦਾਰ ਮਲਾਗਰ ਸਿੰਘ, ਹਰਿੰਦਰਪਾਲ ਸਿੰਘ ਜੌਲੀ, ਕਰਨੈਲ ਸਿੰਘ ਕੈਲੀ, ਸੁਰਮੁੱਖ ਸਿੰਘ ਸੰਤੇਮਾਜਰਾ, ਸੋਹਣ ਸਿੰਘ ਛੱਜੂਮਾਜਰਾ, ਮਨਮੋਹਨ ਸਿੰਘ ਛੱਜੂਮਾਜਰਾ, ਪ੍ਰਦੀਪ ਕੁਮਾਰ, ਨਰਿੰਦਰ ਸਿੰਘ ਗਾਂਧੀ ਸਰਪੰਚ ਘੜੂੰਆਂ, ਜੱਸਾ ਟਾਇਰ, ਜਸਵੀਰ ਸਿੰਘ ਭੋਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ 1 ਕਰੋੜ 90 ਲੱਖ ਦੀ ਲਾਗਤ ਨਾਲ ਤਿਆਰ ਹੋਈ ਪਾਣੀ ਦੀ ਟੈਂਕੀ ਚਾਲੂ ਹੋਣ 'ਤੇ ਪਹਿਲੇ ਦਿਨ ਹੀ ਹੋਈ ਲੀਕ ਅਗਲੀ ਖ਼ਬਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਰੈਸ਼ਨੇਲਾਈਜੇਸ਼ਨ ਦੀ ਨੀਤੀ ਨੂੰ ਲਾਗੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।