03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਸੜਕ ਹਾਦਸੇ 'ਚ ਤਿੰਨ ਸਾਲਾ ਬੱਚੀ ਦੀ ਮੌਤ

ਅਜੀਤ ਡੈਸਕ 01-06-2019
ਮੁੱਲਾਂਪੁਰ ਗਰੀਬਦਾਸ, 31 ਮਈ (ਖੈਰਪੁਰ)-ਸੀਸਵਾਂ-ਬੱਦੀ ਮੁੱਖ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਲਕਾ ਵਾਸੀ ਇਕ ਪਰਿਵਾਰ ਕਾਰ ਰਾਹੀਂ ਆਪਣੇ ਘਰ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ | ਅੰਕਿਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਕੁਮਾਰ, ਭਰਜਾਈ, ਮਾਤਾ ਅਤੇ ਉਸ ਦੀ ਤਿੰਨ ਸਾਲਾ ਬੇਟੀ ਕਾਰ ਵਿਚ ਸਵਾਰ ਸਨ ਅਤੇ ਇਸੇ ਦੌਰਾਨ ਸੀਸਵਾਂ ਨੇੜੇ ਮੁੱਖ ਮਾਰਗ 'ਤੇ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਤੇਜ਼ ਲਾਈਟਾਂ ਕਾਰਨ ਉਸ ਦਾ ਭਰਾ ਸੁਰਿੰਦਰ ਕੁਮਾਰ ਕਾਰ ਤੋਂ ਸੰਤੁਲਨ ਖੋ ਬੈਠਾ ਤੇ ਤੇਜ਼ ਰਫ਼ਤਾਰ ਕਾਰ ਖ਼ਤਾਨਾਂ ਵਿਚ ਪਲਟ ਗਈ | ਜ਼ਖ਼ਮੀਆਂ ਨੂੰ ਰਾਹਗੀਰਾਂ ਵਲੋਂ ਇਲਾਜ ਲਈ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ |
ਪਿਛਲੀ ਖ਼ਬਰ -ਮਾਮਲਾ ਦੁਕਾਨਦਾਰ ਦੀ ਕੁੱਟਮਾਰ ਦਾ- ਮੀਟਰ ਰੀਡਰ ਸਮੇਤ ਤਿੰਨ ਗਿ੍ਫ਼ਤਾਰ ਅਗਲੀ ਖ਼ਬਰ ਸਰਕਾਰੀ ਸਕੂਲ ਤਿਊੜ ਦੇ 4 ਵਿਦਿਆਰਥੀਆਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।