03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਅਣਐਲਾਨੇ ਬਿਜਲੀ ਕੱਟਾਂ ਨੇ ਸਤਾਏ ਜ਼ੀਰਕਪੁਰ ਵਾਸੀ

ਅਜੀਤ ਡੈਸਕ 01-06-2019
ਜ਼ੀਰਕਪੁਰ, 31 ਮਈ (ਅਵਤਾਰ ਸਿੰਘ)-ਭਾਵੇਂ ਸੂਬਾ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਪੂਰੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ | ਅੱਤ ਦੀ ਪੈ ਰਹੀ ਇਸ ਗਰਮੀ ਕਾਰਨ ਜਿਥੇ ਲੋਕਾਂ ਨੂੰ ਆਪਣਾ ਸਮਾਂ ਟਪਾਉਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਹੀ ਪਾਵਰਕਾਮ ਵਿਭਾਗ ਵਲੋਂ ਲਗਾਏ ਜਾ ਰਹੇ ਬਿਜਲੀ ਦੇ ਅਣਐਲਾਨੇ ਲੰਮੇ-ਲੰਮੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰਕੇ ਰੱਖ ਦਿੱਤਾ ਹੈ | ਜ਼ੀਰਕਪੁਰ ਸ਼ਹਿਰ ਅੰਦਰ ਵੀ ਬਿਜਲੀ ਸਪਲਾਈ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਹੈ | ਕਈ ਕਾਲੋਨੀਆਂ 'ਚ ਲਗਾਤਾਰ ਬਿਜਲੀ ਦੇ ਕੱਟ ਲੱਗਣ ਕਾਰਨ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਪਾਣੀ ਵੀ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ | ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਆ ਰਹੀ ਅਤੇ ਲੰਮੇ-ਲੰਮੇ ਕੱਟ ਲੱਗਣ ਕਾਰਨ ਵਾਪਰੀਆਂ ਅਤੇ ਘਰਾਂ ਦੇ ਫਰਿੱਜਾਂ ਆਦਿ ਬੰਦ ਰਹਿਣ ਕਾਰਨ ਲੋਕਾਂ ਦੇ ਘਰਾਂ 'ਚ ਦੁੱਧ, ਸਬਜ਼ੀਆਂ, ਆਟਾ, ਫ਼ਲ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਖ਼ਰਾਬ ਹੋ ਜਾਂਦੀਆਂ ਹਨ | ਲੋਕਾਂ 'ਚ ਰੋਸ ਹੈ ਕਿ ਪਾਵਰਕਾਮ ਵਿਭਾਗ ਵਲੋਂ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਤਾਂ ਹਜ਼ਾਰਾਂ ਰੁਪਏ ਦੇ ਭੇਜੇ ਜਾਂਦੇ ਹਨ, ਪਰ ਬਿਜਲੀ ਦੀ ਸਪਲਾਈ 'ਚ ਕੋਈ ਸੁਧਾਰ ਨਹੀਂ ਕੀਤਾ ਜਾਂਦਾ | ਜ਼ੀਕਰਪੁਰ ਦੇ ਵਸਨੀਕ ਕਮਲਜੀਤ ਸਿੰਘ, ਹਰਪਾਲ ਸਿੰਘ, ਅਮਰਪ੍ਰੀਤ ਸਿੰਘ, ਮੇਹਰ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਹੋਰਨਾਂ ਨੇ ਪੰਜਾਬ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਤੋਂ ਖੇਤਰ ਦੀ ਬਿਜਲੀ ਸਪਲਾਈ 'ਚ ਸੁਧਾਰ ਕਰਨ ਦੀ ਮੰਗ ਕੀਤੀ ਹੇ |
ਪਿਛਲੀ ਖ਼ਬਰ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ 'ਵਿਸ਼ਵ ਤੰਬਾਕੂ ਵਿਰੋਧੀ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।