03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਨਾਬੀ ਤੇ ਪੀ.ਜੀ.ਆਈ. ਸਾਂਝੇ ਤੌਰ 'ਤੇ ਘੱਟ ਗਲਾਈਸਮਿਕ ਵਾਲੇ ਖਾਦ ਉਤਪਾਦਾਂ 'ਤੇ ਕਰਨਗੇ ਖੋਜ

ਅਜੀਤ ਡੈਸਕ 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਨਾਬੀ) ਅਤੇ ਪੀ. ਜੀ. ਆਈ. ਸਾਂਝੇ ਤੌਰ 'ਤੇ ਗਲਾਈਸਮਿਕ ਇੰਡੈਕਸ ਵਾਲੇ ਖਾਦ ਉਤਪਾਦਾਂ ਅਤੇ ਉਪਭੋਗਤਾਵਾਂ 'ਤੇ ਇਨ੍ਹਾਂ ਦੇ ਪ੍ਰਭਾਵਾਂ ਨੂੰ ਲੈ ਕੇ ਇਕ ਖੋਜ ਕਰਨਗੇ | ਇਸ ਸਬੰਧੀ ਆਉਣ ਵਾਲਾ ਖਰਚਾ ਕਰੇਮਿਕਾ ਫੂਡ ਇੰਡਸਟਰੀਜ਼ ਲਿਮਟਡ ਵਲੋਂ ਕੀਤਾ ਜਾਵੇਗਾ | ਅੱਜ ਇੱਥੇ ਸੈਕਟਰ 81 ਮੁਹਾਲੀ ਵਿਚਲੇ ਨਾਬੀ ਸੰਸਥਾਨ ਵਿਖੇ ਕੀਤੇ ਗਏ ਸਮਝੌਤੇ ਦੌਰਾਨ ਡਾ: ਟੀ. ਆਰ. ਸ਼ਰਮਾ, ਕਾਰਕਜਾਰੀ ਨਿਰਦੇਸ਼ਕ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਹ ਖੋਜ ਅਧਿਐਨ 6 ਮਹੀਨੇ ਦਾ ਹੋਵੇਗਾ | ਡਾ: ਸ਼ਰਮਾ ਨੇ ਕਿਹਾ ਕਿ ਐਨ. ਏ. ਬੀ. ਆਈ. ਵਿਚ ਕੀਤੀਆਂ ਜਾ ਰਹੀਆਂ ਖੋਜ਼ ਗਤੀਵਿਧੀਆਂ ਸਿੱਧੇ ਤੌਰ 'ਤੇ ਆਮ ਲੋਕਾਂ ਦੀ ਸਿਹਤ ਨਾਲ ਸਬੰਧਿਤ ਹਨ | ਐਨ. ਏ. ਬੀ. ਆਈ ਤੋਂ ਡਾ. ਮਹਿੰਦਰ ਬਿਸ਼ਨੋਈ ਨੇ ਇਸ ਪ੍ਰਾਜੈਕਟ ਅਤੇ ਭਾਰਤ ਵਿਚ ਸ਼ੂਗਰ ਤੋਂ ਪੀੜਤ ਲੋਕਾਂ ਦੀ ਵੱਧਦੀ ਗਿਣਤੀ ਲਈ ਇਸਦੇ ਮਹੱਤਵ ਦੇ ਬਾਰੇ ਜਾਣਕਾਰੀ ਦਿੱਤੀ | ਡਾ. ਸੰਜੈ ਬਡਾਡੇ ਹੈੱਡ ਐਾਡੋਕਰਿਨੋਲਾਜੀ ਪੀ.ਜੀ.ਆਈ. ਨੇ ਜੀਵਨ ਸ਼ੈਲੀ ਵਿਕਾਰਾਂ ਵਿਚ ਸਹਿਯੋਗੀ ਰਿਸਰਚ ਦੇ ਮਹੱਤਵ ਬਾਰੇ ਗੱਲ ਕੀਤੀ ਕਿਉਂਕਿ ਪੀ. ਜੀ. ਆਈ. ਇਸ ਤਰ੍ਹਾਂ ਦੀ ਰਿਸਰਚ ਦੇ ਮਨੁੱਖ ਟਰਾਇਲਾਂ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਬੁਲਾਰਿਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਗਲਾਈਸਮਿਕ ਇੰਡੈਕਸ ਖਾਧ ਪਦਾਰਥਾਂ ਵਿਚ ਕਾਰਬੋਹਾਈਡ੍ਰੇਟ ਦੀ ਇਕ ਸਬੰਧਿਤ ਰੈਂਕਿੰਗ ਹੈ, ਜਿਸ ਅਨੁਸਾਰ ਇਹ ਮਾਪਿਆ ਜਾਂਦਾ ਹੈ ਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ | ਪਿਛਲੇ ਸਾਲਾਂ ਦੌਰਾਨ ਕ੍ਰੇਮਿਕਾ ਨੇ ਲੋਅ ਗਲਾਈਸਮਿਕ ਇੰਡੈਕਸ ਸੌਸ, ਡ੍ਰੈਸਿੰਗ ਅਤੇ ਜੈਮ ਵਿਕਸਤ ਕੀਤੇ ਹਨ, ਜਿਨ੍ਹਾਂ ਨੂੰ ਖਾਸ ਤੌਰ 'ਤੇ ਲੋਅ ਗਲਾਈਸਮਿਕ ਇੰਡੈਕਸ ਸ਼ੂਗਰ ਨਾਲ ਬਣਾਇਆ ਗਿਆ ਹੈ | ਇਨ੍ਹਾਂ ਲਾਭਾਂ ਦੀ ਜਾਂਚ ਕਰਨ ਲਈ ਸੰਯੁਕਤ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਪੂਰਾ ਹੋਣ 'ਤੇ ਇਸ ਅਧਿਐਨ ਦੇ ਨਤੀਜੇ ਜਨਤਕ ਤੌਰ 'ਤੇ ਪ੍ਰਕਾਸ਼ਿਤ ਕੀਤੇ ਜਾਣਗੇ | ਇਸ ਸਬੰਧੀ ਅਕਸ਼ੈ ਬੈਕਟਰ ਚੇਅਰਮੈਨ ਅਤੇ ਐੱਮ. ਡੀ. ਕ੍ਰੇਮਿਕਾ ਫੂਡ ਇੰਡਸਟ੍ਰੀਜ਼ਨੇ ਕਿਹਾ ਕਿ ਆਪਣੀ ਸ਼ੁਰੂਆਤ ਤੋਂ ਹੀ ਕ੍ਰੇਮਿਕਾ ਫੂਡ ਇੰਡਸਟਰੀਜ਼ ਗ੍ਰਾਹਕਾਂ ਦੀਆਂ ਜ਼ਰੂਰਤਾਂ ਪ੍ਰਤੀ ਹਮੇਸ਼ਾ ਸੰਵੇਦਨਸ਼ੀਲ ਰਹੀ ਹੈ | ਉਨ੍ਹਾਂ ਕਿਹਾ ਕਿ ਕੰਪਨੀ ਸੁਆਦ ਅਤੇ ਗੁਣਵੱਤਾ ਦੋਵਾਂ 'ਤੇ ਵਿਸ਼ੇਸ਼ ਧਿਆਨ ਦੇ ਕੇ ਆਪਣੇ ਉਤਪਾਦਾਂ ਨੂੰ ਤਿਆਰ ਕਰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਅਧਿਐਨ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾ ਕੇ ਆਪਣੇ ਤਕਨੀਕੀ ਗਿਆਨ ਅਤੇ ਸਮਰੱਥਾ ਨੂੰ ਵਧਾਉਣ ਲਈ ਐੱਨ.ਏ.ਬੀ.ਆਈ. ਅਤੇ ਪੀ.ਜੀ.ਆਈ. ਵਲੋਂ ਕੀਤੀ ਜਾਣ ਵਾਲੀ ਖੋਜ ਆਮ ਲੋਕਾਂ ਲਈ ਕਾਫੀ ਲਾਭਦਾਇਕ ਹੋਵੇਗੀ, ਜਿਸ ਲਈ ਇਨ੍ਹਾਂ ਦੋਵੇਂ ਸੰਸਥਾਨਾਂ ਦੀ ਸਰਾਹਨਾ ਕਰਨੀ ਬਣਦੀ ਹੈ |
ਪਿਛਲੀ ਖ਼ਬਰ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ 3 ਸਾਲ ਦੀ ਕੈਦ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਬਾਸਕਟਬਾਲ (ਲੜਕੇ) ਮੁਕਾਬਲੇ 'ਚ ਖ਼ਾਲਸਾ ਸਕੂਲ ਮੁਹਾਲੀ ਨੇ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।