03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਠੱਗਾਂ ਨੇ ਮੰਦਰ ਦੇ ਪੁਜਾਰੀ ਦੇ ਖਾਤੇ 'ਚੋਂ 40 ਹਜ਼ਾਰ ਕਢਵਾਏ

ਅਜੀਤ ਡੈਸਕ 10-08-2019
ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਸਾਈਬਰ ਕ੍ਰਾਇਮ ਨਾਲ ਜੁੜੇ ਅਨਸਰਾਂ ਨੇ ਮੰਦਰ ਵਿਚ ਦਾਨ ਦੇਣ ਦਾ ਬਹਾਨਾ ਲਗਾ ਕੇ ਬਲਟਾਣਾ ਦੀ ਪ੍ਰਸ਼ਾਂਤ ਵਿਹਾਰ ਕਾਲੋਨੀ ਵਿਚਲੇ ਬਾਲਾਜੀ ਮੰਦਰ ਦੇ ਪੁਜਾਰੀ ਦੇ ਖਾਤੇ 'ਚੋਂ ਧੋਖੇ ਨਾਲ 40 ਹਜ਼ਾਰ ਰੁ: ਕਢਵਾ ਲਏ | ਇਹ ਘਟਨਾ 7 ਅਗਸਤ ਦੀ ਦੱਸੀ ਜਾ ਰਹੀ ਹੈ ਅਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ | ਬਲਟਾਣਾ ਦੀ ਪ੍ਰਸ਼ਾਂਤ ਵਿਹਾਰ ਕਾਲੋਨੀ ਵਿਚਲੇ ਬਾਲਾਜੀ ਮੰਦਰ ਦੇ ਪੁਜਾਰੀ ਚੌਬੇ ਨੇ ਦੱਸਿਆ ਕਿ 7 ਅਗਸਤ ਨੂੰ ਕਰੀਬ 1.30 ਵਜੇ ਉਸ ਕੋਲ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਉਹ ਇਸ ਮੰਦਰ ਨੂੰ ਦਾਨ ਦੇਣ ਦੀ ਇੱਛਾ ਰੱਖਦਾ ਹੈ | ਫ਼ੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਦਾਨ ਦੀ ਰਕਮ ਗੂਗਲ ਪੇ ਜਾਂ ਪੇ. ਟੀ. ਐੱਮ. ਰਾਹੀਂ ਉਸ ਨੂੰ ਦੇ ਸਕਦਾ ਹੈ | ਪੁਜਾਰੀ ਅਨੁਸਾਰ ਕਰੀਬ 5 ਮਿੰਟ ਬਾਅਦ ਫ਼ੋਨ ਕਰਨ ਵਾਲੇ ਵਿਅਕਤੀ ਦੇ ਭਤੀਜੇ ਵਿਸ਼ਨੂੰ ਨੇ ਉਸ ਨੂੰ ਦੱਸਿਆ ਕਿ ਉਸ (ਪੁਜਾਰੀ) ਦੇ ਗੂਗਲ ਪੇ ਅਕਾਊਾਟ ਵਿਚ ਇਕ ਮੈਸੇਜ਼ ਆਇਆ ਹੋਇਆ ਹੈ, ਜਿਸ ਨੂੰ ਓਕੇ ਕਰਨ 'ਤੇ ਉਸ (ਪੁਜਾਰੀ) ਦੇ ਖਾਤੇ ਵਿਚ ਪੈਸੇ ਆ ਜਾਣਗੇ | ਪੁਜਾਰੀ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਮੈਸੇਜ਼ ਓਕੇ ਕੀਤਾ ਤਾਂ ਉਸ ਦੇ ਖਾਤੇ ਵਿਚੋਂ 5-5 ਹਜ਼ਾਰ ਰੁਪਏ ਦੀਆਂ 8 ਟਰਾਂਜੈਕਸ਼ਨਾਂ ਹੋ ਗਈਆਂ | ਉਸ ਨੇ ਦੱਸਿਆ ਕਿ ਉਸ ਨੂੰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਉਹ ਸਾਈਬਰ ਠੱਗਾਂ ਦੇ ਧੱਕੇ ਚੜ੍ਹ ਗਿਆ ਹੈ ਅਤੇ ਉਸ ਨਾਲ 40 ਹਜ਼ਾਰ ਰੁ: ਦੀ ਠੱਗੀ ਹੋ ਚੁੱਕੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਐੱਨ. ਡੀ. ਪੀ. ਐੱਸ. ਐਕਟ ਅਧੀਨ 3 ਿਖ਼ਲਾਫ਼ ਮਾਮਲਾ ਦਰਜ ਅਗਲੀ ਖ਼ਬਰ ਟੀ.ਈ.ਟੀ. ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।