03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਕਦੋਂ ਤੱਕ ਜਾਨ ਤਲੀ 'ਤੇ ਰੱਖ ਪਿੰਡ ਭਾਂਖਰਪੁਰ ਦੇ ਸੈਂਕੜੇ ਬੱਚੇ ਸਕੂਲ ਰਹਿਣਗੇ ਜਾਂਦੇ

ਪਿੰਡ ਭਾਂਖਰਪੁਰ ਵਿਖੇ ਜਾਨ ਖ਼ਤਰੇ 'ਚ ਪਾ ਕੇ ਸੜਕ ਪਾਰ ਕਰਦੇ ਸਕੂਲੀ ਬੱਚੇ | ਤਸਵੀਰ : ਵਿਮਲ ਚੋਪੜਾ <br/> 10-08-2019
ਡੇਰਾਬੱਸੀ, 9 ਅਗਸਤ (ਗੁਰਮੀਤ ਸਿੰਘ)-ਅੰਬਾਲਾ ਤੋਂ ਚੰਡੀਗੜ੍ਹ ਸੜਕ ਨੂੰ ਚਾਰ ਮਾਰਗੀ ਸਮੇਤ ਰਾਹ 'ਚ ਪੈਂਦੇ ਫਾਟਕ ਨੂੰ ਹਟਾ ਕੇ ਰੇਲਵੇ ਓਵਰਬਿ੍ਜ ਬਣਾਉਣ 'ਤੇ ਜਿੱਥੇ ਹਜ਼ਾਰਾਂ ਵਾਹਨ ਚਾਲਕਾਂ ਨੂੰ ਜਾਮ ਤੋਂ ਰਾਹਤ ਮਿਲੀ ਹੈ, ਉੱਥੇ ਹੀ ਪਿੰਡ ਭਾਂਖਰਪੁਰ ਵਾਸੀਆਂ ਲਈ ਵੱਡੀ ਮੁਸੀਬਤ ਪੈਦਾ ਹੋ ਗਈ ਹੈ | ਸੜਕ 'ਤੇ ਇਕ ਪਾਸੇ ਪਿੰਡ ਸਥਿਤ ਹੈ ਅਤੇ ਦੂਜੇ ਪਾਸੇ ਸਰਕਾਰੀ ਸਕੂਲ ਸਮੇਤ, ਬੈਂਕ, ਗੁਰਦੁਆਰਾ ਸਾਹਿਬ ਸਥਿਤ ਹੈ | ਸੜਕ ਨੂੰ ਚੌੜ੍ਹਾ ਕਰਨ ਅਤੇ ਫਲਾਈਓਵਰ ਦੇ ਨਿਰਮਾਣ ਸਮੇਂ ਪਿੰਡ ਵਾਸੀਆਂ ਭਰੋਸਾ ਦਿੱਤਾ ਗਿਆ ਸੀ ਕਿ ਪਿੰਡ ਵਾਸੀਆਂ ਨੂੰ ਸੜਕ ਪਾਰ ਕਰਨ 'ਚ ਆਉਂਦੀ ਪੇ੍ਰਸ਼ਾਨੀ ਦੇ ਹੱਲ ਨੂੰ ਵੇਖਦੇ ਇਥੇ ਅੰਡਰਪਾਥ ਜਾਂ ਫੁੱਟ ਓਵਰਬਿ੍ਜ ਬਣਾ ਕੇ ਦਿੱਤਾ ਜਾਵੇਗਾ | ਕਈ ਸਾਲ ਬੀਤ ਜਾਣ ਮਗਰੋਂ ਅੱਜ ਵੀ ਪਿੰਡ ਵਾਸੀ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਸੜਕ ਪਾਰ ਕਰਦੇ ਕਈ ਛੋਟੇ-ਛੋਟੇ ਬੱਚਿਆਂ ਸਮੇਤ ਕਈ ਲੋਕ ਆਪਣੀ ਜਾਨ ਗਵਾਂ ਚੁੱਕੇ ਹਨ | ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਵੀ ਬਦਲ ਗਈਆਂ, ਲੇਕਿਨ ਕਿਸੇ ਨੇ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਵਲੋਂ ਕੋਈ ਕਦਮ ਨਹੀਂ ਚੁੱਕਿਆ | ਇਸ ਥਾਂ 'ਤੇ ਸਥਿਤੀ ਉਦੋਂ ਭਿਆਨਕ ਬਣ ਜਾਂਦੀ ਹੈ ਜਦੋਂ ਸੈਂਕੜੇ ਬੱਚੇ ਜਾਨ ਤਲੀ 'ਤੇ ਰੱਖ ਕੇ ਤੇਜ਼ ਰਫ਼ਤਾਰ ਦੌੜਦੇ ਵਾਹਨਾਂ ਦੇ ਵਿਚੋਂ ਨਿਕਲ ਕੇ ਸਕੂਲ ਆਉਂਦੇ-ਜਾਂਦੇ ਹਨ | ਸਕੂਲ ਜਾਣ ਵਾਲੇ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਆਉਣ-ਜਾਣ ਅਤੇ ਸੜਕ ਪਾਰ ਕਰਦੇ ਕਈ ਲੋਕ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ | ਇਸ ਥਾਂ 'ਤੇ ਹਾਦਸਿਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਲੇਕਿਨ ਕੁੰਭਕਰਨੀ ਨੀਂਦ ਸੁੱਤੇ ਪ੍ਰਸ਼ਾਸਨਿਕ ਅਧਿਕਾਰੀ ਥੋੜੀ ਦੇਰ ਲਈ ਜਾਗਦੇ ਹਨ, ਜਦੋਂ ਇੱਥੇ ਕੋਈ ਹਾਦਸਾ ਹੁੰਦਾ ਹੈ ਅਤੇ ਰੋਹ 'ਚ ਆਏ ਪਿੰਡ ਵਾਸੀ ਸੜਕਾਂ 'ਤੇ ਉਤਰ ਜਾਂਦੇ ਹਨ | ਮਾਹੌਲ ਸ਼ਾਂਤ ਹੋਣ 'ਤੇ ਅਧਿਕਾਰੀ ਫੇਰ ਚੁੱਪੀ ਧਾਰ ਲੈਂਦੇ ਹਨ | ਕੁਝ ਸਾਲ ਪਹਿਲਾਂ ਇੱਥੇ ਸੜਕ ਪਾਰ ਕਰਦੇ ਸਮੇਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ | ਭੜਕੇ ਲੋਕਾਂ ਨੇ ਇਕ ਸਰਕਾਰੀ ਵੋਲਵੋ ਬੱਸ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ | ਉਕਤ ਹਾਦਸੇ ਤੋਂ ਬਾਅਦ ਅੰਡਰਪਾਥ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਸੀ, ਜੋ ਬਾਅਦ 'ਚ ਠੰਡੇ ਬਸਤੇ 'ਚ ਪੈ ਗਈ | ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਕਦੋਂ ਤੱਕ ਜਾਨ ਤਲੀ 'ਤੇ ਰੱਖ ਪਿੰਡ ਭਾਂਖਰਪੁਰ ਦੇ ਸੈਂਕੜੇ ਬੱਚੇ ਸਕੂਲ ਰਹਿਣਗੇ ਜਾਂਦੇ ਅਗਲੀ ਖ਼ਬਰ ਐੱਨ. ਡੀ. ਪੀ. ਐੱਸ. ਐਕਟ ਅਧੀਨ 3 ਿਖ਼ਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।