04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਪੰਜਾਬ ਯੂਨੀਵਰਸਿਟੀ 'ਚ ਤੀਆਂ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 10-08-2019
ਚੰਡੀਗੜ੍ਹ, 9 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਲੜਕੀਆਂ ਦੇ ਹੋਸਟਲ ਨੰਬਰ 10 (ਨੀਰਜਾ ਭਨੋਟ ਹਾਲ) ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਲੜਕੀਆਂ ਦੇ ਹੋਸਟਲ ਨੰਬਰ 8, 9, 10 ਅਤੇ ਇੰਟਰਨੈਸ਼ਨਲ ਹੋਸਟਲ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਇਸ ਪ੍ਰੋਗਰਾਮ ਵਿਚ ਜਿੱਥੇ ਨਵੀਆਂ ਦਾਖਿਲ ਹੋਈਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ ਉਸ ਦੇ ਨਾਲ ਹੀ ਹੋਰਨਾਂ ਵੱਖ-ਵੱਖ ਰਾਜਾਂ ਦੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥਣਾਂ ਨੂੰ ਵੀ ਪੰਜਾਬੀ ਸੱਭਿਆਚਾਰ ਪ੍ਰਤੀ ਜਾਣੂ ਕਰਵਾਇਆ ਗਿਆ | ਇਸ ਮੌਕੇ ਕੰਵਲਪ੍ਰੀਤ ਕਾਹਲੋਂ, ਡਾ. ਕੁਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਬਾਕੀ ਮਹਿਮਾਨਾਂ ਵਿਚ ਡੀਨ ਸਟੂਡੈਂਟਸ ਵੈੱਲਫ਼ੇਅਰ (ਲੜਕੀਆਂ) ਪ੍ਰੋ. ਨੀਨਾ ਕਪਲਾਸ਼, ਡਾ. ਨਵਨੀਤ ਕੌਰ, ਪ੍ਰੋ. ਸਿਮਰਤ ਕਾਹਲੋਂ, ਡਾ. ਸੁਪਿੰਦਰ ਕੌਰ ਅਤੇ ਵੱਖ-ਵੱਖ ਹੋਸਟਲਾਂ ਦੀਆਂ ਵਾਰਡਨਾਂ, ਵਿਦਿਆਰਥੀ, ਸਟਾਫ਼ ਅਤੇ ਕੰਟੀਨਾਂ ਦਾ ਸਟਾਫ਼ ਵੀ ਹਾਜ਼ਰ ਸੀ |
ਪ੍ਰੋਗਰਾਮ ਵਿਚ ਫੁਲਕਾਰੀਆਂ ਆਦਿ ਨਾਲ ਇਸ ਕਦਰ ਸਜਾਵਟ ਕੀਤੀ ਗਈ ਸੀ ਕਿ ਪੰਜਾਬੀ ਸੱਭਿਆਚਾਰ ਦੀ ਪੂਰੀ ਭਾਅ ਵੱਜ ਰਹੀ ਸੀ | ਲੜਕੀਆਂ ਪੰਜਾਬੀ ਸੱਭਿਆਚਾਰਕ ਪਹਿਰਾਵਿਆਂ ਵਿਚ ਸੱਜ ਧੱਜ ਕੇ ਆਈਆਂ ਹੋਈਆਂ ਸਨ | ਪ੍ਰੋਗਰਾਮ ਵਿਚ ਹਾਜ਼ਰੀਨ ਨੂੰ ਖੀਰ-ਪੂੜੇ ਵੀ ਖੁਆਏ ਗਏ | ਲੜਕੀਆਂ ਦੇ ਗਿੱਧਾ, ਮਹਿੰਦੀ, ਮਿਸ ਪੰਜਾਬਣ ਆਦਿ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚੋਂ ਗਰਲਜ਼ ਹੋਸਟਲ ਨੰਬਰ 8 ਦੀ ਮਿਸ ਮੀਨਲ ਸ਼ਰਮਾ ਨੂੰ ਮਿਸ ਪੰਜਾਬਣ ਚੁਣਿਆ ਗਿਆ | ਗਿੱਧੇ ਵਿਚ ਹੋਸਟਲ ਨੰਬਰ 3 ਦੀ ਗਗਨਦੀਪ ਦੀ ਟੀਮ ਪਹਿਲੇ, ਅਲਕਾ ਐਾਡ ਗਰੁੱਪ (ਹੋਸਟਲ ਨੰਬਰ 10) ਦੀ ਟੀਮ ਦੂਸਰੇ ਅਤੇ ਬਲਜੀਤ ਐਾਡ ਗਗਨਦੀਪ ਤੀਸਰੇ ਸਥਾਨ 'ਤੇ ਰਹੀਆਂ | ਮਹਿੰਦੀ ਲਗਾਉਣ ਦੇ ਮੁਕਾਬਲਿਆਂ ਵਿਚ ਹੋਸਟਲ ਨੰਬਰ 8 ਦੀ ਮਨਜੋਤ, ਹੋਸਟਲ ਨੰਬਰ 4 ਦੀ ਨੈਂਸੀ ਅਤੇ ਹੋਸਟਲ ਨੰਬਰ 10 ਦੀ ਸਮਰਿਧੀ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਜੇ ਸਥਾਨ 'ਤੇ ਰਹੀਆਂ |
ਪਿਛਲੀ ਖ਼ਬਰ ਕਰਜ਼ ਲੈਣ ਲਈ ਦਿੱਤਾ ਗ਼ਲਤ ਪਤਾ-ਧੋਖਾਧੜੀ ਦਾ ਮਾਮਲਾ ਦਰਜ ਅਗਲੀ ਖ਼ਬਰ 30 ਅਗਸਤ ਨੂੰ ਹੋਏਗੀ ਆਯੂਸ਼ ਵਿਭਾਗ ਦੇ 10 ਵੈਲਨੇਸ ਸੈਂਟਰਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।