05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਔਰਤ ਨੇ ਬੱਸ 'ਚ ਹੀ ਦਿੱਤਾ ਬੱਚੀ ਨੂੰ ਜਨਮ

ਅਜੀਤ ਡੈਸਕ 10-08-2019
ਪੰਚਕੂਲਾ, 9 ਅਗਸਤ (ਕਪਿਲ)-ਬੁੱਧਵਾਰ ਦੇਰ ਰਾਤ ਪੰਚਕੂਲਾ ਦੇ ਰਾਏਪੁਰ ਰਾਣੀ ਸਥਿਤ ਬੱਸ ਅੱਡੇ 'ਤੇੇ ਹਿਮਾਚਲ ਟਰਾਂਸਪੋਰਟ ਦੀ ਬੱਸ ਵਿਚ ਹੀ ਇਕ ਔਰਤ ਵਲੋਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਉੱਤਰਾਖੰਡ ਦੇ ਜ਼ਿਲ੍ਹਾ ਰੁਦਰਪ੍ਰਯਾਗ ਦੇ ਤੋਸਮ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਆਪਣੀ ਗਰਭਵਤੀ ਪਤਨੀ ਨੀਤਾ (25) ਨੂੰ ਇਲਾਜ ਲਈ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਖੇ ਲੈ ਕੇ ਜਾ ਰਿਹਾ ਸੀ, ਪਰ ਇਸੇ ਦੌਰਾਨ ਜਦੋਂ ਬੱਸ ਰਾਏਪੁਰ ਰਾਣੀ ਦੇ ਬੱਸ ਅੱਡੇ 'ਤੇ ਪਹੁੰਚੀ ਤਾਂ ਔਰਤ ਨੇ ਬੱਸ 'ਚ ਹੀ ਬੱਚੀ ਨੂੰ ਜਨਮ ਦੇ ਦਿੱਤਾ | ਇਸ ਤੋਂ ਬਾਅਦ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਬੱਸ ਨੂੰ ਅੱਡੇ 'ਤੇ ਰੋਕ ਕੇ ਸਵਾਰੀਆਂ ਦੀ ਮਦਦ ਨਾਲ ਔਰਤ ਅਤੇ ਬੱਚੀ ਨੂੰ ਰਾਏਪੁਰ ਰਾਣੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਔਰਤ ਡਾ. ਅੰਮਿ੍ਤਪਾਲ ਕੌਰ ਨੇ ਉਨ੍ਹਾਂ ਦੀ ਦੇਖ-ਰੇਖ ਕੀਤੀ | ਨਵਜਾਤ ਬੱਚੀ ਦਾ ਵਜ਼ਨ ਘੱਟ ਹੋਣ ਕਰਕੇ ਔਰਤ ਅਤੇ ਬੱਚੀ ਨੂੰ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਪੰਜਾਬੀ ਮਿਸਟ੍ਰੈੱਸ ਨੂੰ ਗ਼ਲਤ ਢੰਗ ਨਾਲ ਹੋਈ ਬਦਲੀ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ ਸਰਕਾਰੀ ਸੇਵਾ ਤੋਂ ਹਟਾਇਆ ਅਗਲੀ ਖ਼ਬਰ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਿਖ਼ਲਾਫ਼ ਮਾਮਲੇ ਦਰਜ ਕੀਤੇ ਜਾਣਗੇ-ਸਰਕਾਰੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।