06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਰਸਨਹੇੜੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ

ਅਜੀਤ ਡੈਸਕ 10-08-2019
ਖਰੜ, 9 ਅਗਸਤ (ਮਾਨ)-ਬਲਾਕ ਖਰੜ ਤਹਿਤ ਪੈਂਦੇ ਪਿੰਡ ਰਸਨਹੇੜੀ ਦੇ ਵਸਨੀਕਾਂ ਨੂੰ ਪਿਛਲੇ 5 ਦਿਨਾ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ | ਪਿੰਡ ਨਿਵਾਸੀ ਭਜਨ ਸਿੰਘ, ਮੁਲਾਜ਼ਮ ਆਗੂ ਜਨਕ ਸਿੰਘ, ਰਣਜੀਤ ਸਿੰਘ, ਪਿਆਰਾ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ, ਕਰਮ ਸਿੰਘ, ਅਮਰੀਕ ਸਿੰਘ ਫ਼ੌਜੀ, ਕਮਲਜੀਤ ਸਿੰਘ ਸਮੇਤ ਹੋਰਨਾਂ ਨੇ ਨਿਗਰਾਨ ਇੰਜੀਨੀਅਰ ਵਾਟਰ ਸਪਲਾਈ ਨੂੰ ਮਿਲ ਕੇ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਟਿਊਬਵੈੱਲ 'ਤੇ ਲੱਗੀ ਮੋਟਰ ਸੜ੍ਹ ਗਈ, ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਪਈ ਹੈ | ਉਨ੍ਹਾਂ ਕਥਿਤ ਤੌਰ 'ਤੇ ਡਿਊਟੀ ਕਰਮਚਾਰੀ 'ਤੇ ਨਸ਼ੇ ਵਿਚ ਟੱਲੀ ਰਹਿਣ ਦੇ ਵੀ ਦੋਸ਼ ਲਾਏ | ਇਸ ਦੌਰਾਨ ਪਿੰਡ ਵਾਸੀਆਂ ਵਲੋਂ ਖਾਲੀ ਭਾਂਡੇ ਲੈ ਕੇ ਟੈਂਕੀ 'ਤੇ ਪਹੁੰਚ ਕੇ ਰੋਸ ਪ੍ਰਗਟ ਕੀਤਾ ਗਿਆ | ਪਿੰਡ ਨਿਵਾਸੀਆਂ ਨੇ ਮੰਗ ਕੀਤੀ ਕਿ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਟੈਂਕੀ 'ਤੇ ਤਾਇਨਾਤ ਕਰਮਚਾਰੀ ਦੀ ਬਦਲੀ ਕੀਤੀ ਜਾਵੇ |
ਪਿਛਲੀ ਖ਼ਬਰ ਆਈ.ਪੀ.ਐੱਸ. ਦੇ ਕੈਡਿਟਾਂ ਨੇ ਐੱਨ. ਸੀ. ਸੀ. ਕੈਂਪ 'ਚ ਜਿੱਤੇ ਤਗ਼ਮੇ <br/> ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਨੇ ਚੌਕੀ ਇੰਚਾਰਜ 'ਤੇ ਮਾੜੀ ਸ਼ਬਦਾਵਲੀ ਵਰਤਣ ਦੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।