08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

'ਰਿਪਬਲਿਕਨ ਪਾਰਟੀ ਆਫ਼ ਇੰਡੀਆ' ਹਰਿਆਣਾ ਵਿਚ 10 ਸੀਟਾਂ 'ਤੇ ਚੋਣ ਲੜੇਗੀ-ਅਠਾਵਲੇ <br/>

ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਚੰਡੀਗੜ੍ਹ ਵਿਖੇ ਪੰਜਾਬ, ਹਰਿਆਣਾ ਅਤੇ ਯੂ.ਟੀ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 14-09-2019
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)-ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਅੱਜ ਇੱਥੇ ਕਿਹਾ ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ ਹਰਿਆਣਾ ਵਿਚ 10 ਸੀਟਾਂ 'ਤੇ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹਾ ਕਰੇਗੀ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਰਾਸ਼ਟਰੀ ਦਲ ਹੈ ਇਸ ਲਈ ਅਸੀਂ ਆਪਣੇ ਉਮੀਦਵਾਰ ਜ਼ਰੂਰ ਖੜ੍ਹਾ ਕਰਾਂਗੇ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਇਹ 10 ਉਮੀਦਵਾਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਵਿਚ ਮੱਦਦ ਕਰਨਗੇ | ਉਨ੍ਹਾਂ ਕਿਹਾ ਕਿ ਇਸ ਦੇ ਸਿਆਸੀ ਮਾਇਨੇ ਕਿਤੇ ਨਾ ਕਿਤੇ ਕਾਂਗਰਸ ਅਤੇ ਬੀ.ਐਸ.ਪੀ ਦੇ ਦਲਿਤ ਵੋਟ ਬੈਂਕ ਦੀ ਵੰਡ ਵਲ ਜਾ ਰਹੇ ਹਨ | ਰਾਮ ਦਾਸ ਅਠਾਵਲੇ ਨੇ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਵੀ 282 ਵਿੱਚੋਂ 10 ਸੀਟਾਂ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ ਨੂੰ 8 ਤੋਂ 10 ਸੀਟਾਂ ਮਿਲ ਜਾਣਗੀਆਂ | ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਵਲੋਂ ਚੰਡੀਗੜ੍ਹ ਵਿਖੇ ਪੰਜਾਬ, ਹਰਿਆਣਾ ਅਤੇ ਯੂ.ਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ |

ਪਿਛਲੀ ਖ਼ਬਰ ਹੋਟਲ ਕਰਮੀ ਵਲੋਂ ਆਤਮ ਹੱਤਿਆ ਕਰਨ ਦੇ ਮਾਮਲੇ 'ਚ ਮਾਲਕ ਬਰੀ ਅਗਲੀ ਖ਼ਬਰ ਜਾਪਾਨ ਦੀ ਨਾਮੀ ਸਟੀਲ ਕੰਪਨੀ ਆਇਚੀ ਦਾ ਪੰਜਾਬ ਦੀ ਵਰਧਮਾਨ ਸਪੈਸ਼ਲ ਸਟੀਲ ਨਾਲ ਸਾਂਝੇਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।