07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਟੈੱਟ ਦੀ ਪ੍ਰੀਖਿਆ ਨਾ ਹੋਣ ਕਾਰਨ ਬੀ. ਐੱਡ ਪਾਸ ਸਿਖਿਆਰਥੀਆਂ 'ਚ ਵਿਭਾਗ ਪ੍ਰਤੀ ਭਾਰੀ ਰੋਸ

ਅਜੀਤ ਡੈਸਕ 20-09-2019
ਐੱਸ. ਏ. ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਵਿਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਬੀ. ਐੱਡ ਪਾਸ ਸਿਖਿਆਰਥੀਆਂ ਵਿਚ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੀ. ਐੱਡ ਪਾਸ ਸਿਖਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ 2500 ਅਧਿਆਪਕਾਂ ਦੀਆਂ ਆਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਤਾਂ ਦੇ ਦਿੱਤੀ ਗਈ ਹੈ, ਪਰ ਐਸ. ਸੀ. ਈ. ਆਰ. ਟੀ. ਵਲੋਂ ਸਾਲ 2017 ਦੀ ਉਕਤ ਪ੍ਰੀਖਿਆ ਫਰਵਰੀ 2018 ਵਿਚ ਲਈ ਗਈ ਸੀ, ਜਦਕਿ ਸਾਲ 2018 ਦੀ ਪ੍ਰੀਖਿਆ ਲਈ ਹੀ ਨਹੀਂ ਗਈ ਅਤੇ 2019 ਸਾਲ ਦੇ ਵੀ 3 ਮਹੀਨੇ ਹੀ ਬਾਕੀ ਰਹਿ ਗਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਅਜੇ ਵੀ ਪ੍ਰੀਖਿਆ ਨੂੰ ਲੈਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਦੂਜੇ ਪਾਸੇ ਸੀ. ਬੀ. ਐਸ. ਸੀ. ਵਲੋਂ ਰੈਗੂਲਰ ਤੌਰ 'ਤੇ ਸਾਲ ਵਿਚ ਦੋ ਵਾਰੀ ਇਹ ਪ੍ਰੀਖਿਆ ਲਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਹਰੇਕ ਸਾਲ ਦਸੰਬਰ ਮਹੀਨੇ ਵਿਚ ਇਹ ਪ੍ਰੀਖਿਆ ਲੈਣ ਲਈ ਪੱਤਰ ਜਾਰੀ ਕੀਤਾ ਗਿਆ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ | ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਬੀ. ਐੱਡ ਪਾਸ ਸਿਖਿਆਰਥੀਆਂ ਨੇ ਸਿੱਖਿਆ ਮੰਤਰੀ ਅਤੇ ਸਕੱਤਰ ਕਿ੍ਸ਼ਨ ਕੁਮਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਟੈੱਟ ਦੀ ਪ੍ਰੀਖਿਆ ਨਹੀਂ ਲਈ ਜਾਂਦੀ ਉਦੋਂ ਤੱਕ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਸਬੰਧੀ ਕੋਈ ਇਸ਼ਤਿਹਾਰ ਨਾ ਜਾਰੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਬੀ. ਐੱਡ ਪਾਸ ਸਿਖਿਆਰਥੀਆਂ ਭਰਤੀ ਪ੍ਰਕਿਰਿਆ ਰੁਕਵਾਉਣ ਲਈ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ ਅਤੇ ਜ਼ੋਰਦਾਰ ਸੰਘਰਸ਼ ਵੀ ਵਿੱਢਿਆ ਜਾਵੇਗਾ | ਬੀ. ਐੱਡ ਪਾਸ ਸਿਖਿਆਰਥੀਆਂ ਨੇ ਦੱਸਿਆ ਕਿ ਪਹਿਲਾ ਤਾਂ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕਰਕੇ ਬੀ. ਐੱਡ ਪਾਸ ਕੀਤੀ ਸੀ ਅਤੇ ਹੁਣ ਕਈ ਸਾਲਾਂ ਤੋਂ ਟੈੱਟ ਦੀ ਕੋਚਿੰਗ ਲੈ ਰਹੇ ਹਨ, ਪਰ ਪ੍ਰੀਖਿਆ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਝੱਲਣੀ ਪੈ ਰਹੀ ਹੈ |
ਪਿਛਲੀ ਖ਼ਬਰ ਪੁਲਿਸ ਸੁਰੱਖਿਆ ਘੇਰਾ ਤੋੜ ਕੇ ਸਟੇਡੀਅਮ ਵਿਖੇ ਸੈਲਫ਼ੀ ਲੈਣ ਪਹੁੰਚੇ 3 ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਵਾਹਨ ਦੀ ਲਪੇਟ 'ਚ ਆਉਣ ਕਾਰਨ ਅਣਪਛਾਤੇ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।