06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਬਾਬਾ ਲਖਬੀਰ ਸਿੰਘ ਦੀ ਰਹਿਨੁਮਾਈ ਹੇਠ ਘਰੇਲੂ ਸਾਮਾਨ ਦੇ ਟਰੱਕ ਰਵਾਨਾ <br/>

ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਤੋਂ ਟਰੱਸਟ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸਾਮਾਨ ਦੇ ਭਰੇ ਟਰੱਕ ਰਵਾਨਾ ਕਰਦੇ ਹੋਏ ਭਾਈ ਸੁਖਵਿੰਦਰ ਸਿੰਘ ਅਤੇ ਹੋਰ ਪ੍ਰਬੰਧਕ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 20-09-2019
ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)-ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਅਤੇ ਮਾਤਾ ਰਣਜੀਤ ਕੌਰ ਵਲੋਂ ਸਥਾਪਿਤ ਰੂਹਾਨੀ ਗਿਆਨ ਦੇ ਕੇਂਦਰ ਰਤਵਾੜਾ ਸਾਹਿਬ ਤੋਂ ਅੱਜ ਤੀਜੇ ਗੇੜ ਤਹਿਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਘਰੇਲੂ ਸਾਮਾਨ ਦੇ ਟਰੱਕ ਰਵਾਨਾ ਕੀਤੇ ਗਏ | ਇਸ ਮੌਕੇ ਭਾਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਟਰੱਸਟ ਦੇ ਮੌਜੂਦਾ ਮੁਖੀ ਸੰਤ ਬਾਬਾ ਲਖਬੀਰ ਸਿੰਘ ਵੀ ਬਾਬਾ ਵਰਿਆਮ ਸਿੰਘ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਦਿਨ-ਰਾਤ ਪਰਉਪਕਾਰੀ ਕਾਰਜਾਂ ਲਈ ਤੱਤਪਰ ਰਹਿੰਦੇ ਹਨ | ਪਿਛਲੇ ਕਈ ਦਹਾਕਿਆਂ ਤੋਂ ਜਦੋਂ ਵੀ ਕੁਦਰਤੀ ਆਫਤਾਂ ਆਈਆਂ ਹਨ ਤਾਂ ਟਰੱਸਟ ਨੇ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਵਿਚ ਟਰੱਸਟ ਵਲੋਂ ਰੋਪੜ ਜ਼ਿਲ੍ਹੇ ਦੇ ਪਿੰਡਾਂ ਵਿਚ ਜਾ ਸੇਵਾ ਕੀਤੀ ਗਈ ਸੀ ਅਤੇ ਦੂਜੇ ਗੇੜ ਤਹਿਤ ਲੋਹੀਆਂ ਦੇ 7-8 ਪਿੰਡਾਂ ਵਿਚ ਮੱਛਰਦਾਨੀਆਂ ਵੰਡਣ ਦੀ ਸੇਵਾ ਨਿਭਾਈ ਗਈ ਸੀ, ਜਦਕਿ ਅੱਜ ਤੀਜੇ ਗੇੜ ਤਹਿਤ ਰਤਵਾੜਾ ਸਾਹਿਬ ਤੋਂ ਪੰਜ ਟਰੱਕ ਰਵਾਨਾ ਕੀਤੇ ਗਏ ਹਨ, ਜਿਨ੍ਹਾਂ 'ਚ ਬਿਸਤਰੇ, ਖੇਸ, ਕੰਬਲ, ਰਜਾਈਆਂ, ਸਰ੍ਹਾਣੇ, ਚਾਦਰਾਂ, ਦਰੀਆਂ ਆਦਿ ਲੋਹੀਆਂ ਇਲਾਕੇ ਦੇ ਮੁੰਡੀ ਚੋਲੀਆਂ, ਮੁੰਡੀ ਸੇਹਰੀਆਂ, ਗੱਟਾ ਮੁੰਡੀ ਕਾਸੂ (ਬਸਤੀ ਬਾਨੇਵਾਲ) ਗੱਟਾ ਮੁੰਡੀ ਕਾਸੂ (ਬਸਤੀ ਲੱਖਾ ਸਿੰਘ ਵਾਲੀ), ਮੰਡਾਲਾ ਛੰਨਾ, ਨਸੀਰਪੁਰ, ਮਹਿਰਾਜਵਾਲਾ, ਜਾਨੀਆਂ, ਮੰਡਾਲਾ, ਨੱਲ ਨਹਾਲ, ਭਾਨੇਵਾਲ ਆਦਿ ਪਿੰਡਾਂ ਲਈ ਭੇਜੇ ਗਏ ਹਨ | ਇਸ ਮੌਕੇ ਡਾ: ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਭਾਈ ਕਰਨੈਲ ਸਿੰਘ, ਭਾਈ ਜਸਵਿੰਦਰ ਸਿੰਘ, ਗੁਰਮੁੱਖ ਸਿੰਘ, ਭਾਈ ਕੁਲਵੀਰ ਸਿੰਘ ਤੇ ਹਰਜਿੰਦਰ ਸਿੰਘ ਸੂੰਕ ਸਮੇਤ ਵੱਡੀ ਗਿਣਤੀ ਸਮਾਜ ਸੇਵੀ ਅਤੇ ਸਮੂਹ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਚਾਰ ਸਾਲਾਂ ਤੋਂ ਕਿਸਾਨ ਸੁਖਵਿੰਦਰ ਸਿੰਘ ਨੇ ਨਹੀਂ ਲਗਾਈ ਪਰਾਲੀ ਨੂੰ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।