06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਅਜੀਤ ਡੈਸਕ 20-09-2019
ਐੱਸ. ਏ. ਐੱਸ. ਨਗਰ, 19 ਸਤੰਬਰ (ਰਾਣਾ)-ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਸ-2 ਦੀ ਮੀਟਿੰਗ ਸਭਾ ਦੇ ਜਨਰਲ ਸਕੱਤਰ ਐਸ. ਐਸ. ਵਾਲੀਆ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਐਚ. ਐਸ. ਜਟਾਣਾ ਦੇ ਅਕਾਲ ਚਲਾਣੇ ਸਬੰਧੀ ਸ਼ੋਕ ਮਤਾ ਪਾਸ ਕੀਤਾ ਗਿਆ, ਉਪਰੰਤ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ | ਇਸ ਮੌਕੇ ਕੌਾਸਲਰ ਰਜਿੰਦਰ ਸਿੰਘ ਰਾਣਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਲੁਆਈ | ਇਸ ਮੌਕੇ ਅਮਰੀਕ ਸਿੰਘ ਗਿੱਲ ਚੀਫ ਐਡਵਾਈਜਰ ਅਤੇ ਏ. ਐਸ. ਬੈਂਸ ਜਨਰਲ ਸਕੱਤਰ ਦੀ ਨਿਗਰਾਨੀ ਹੇਠ ਐਸ. ਐਸ. ਵਾਲੀਆ ਨੂੰ ਚੇਅਰਮੈਨ, ਪੀ. ਪੀ. ਐਸ. ਬਜਾਜ ਨੂੰ ਪ੍ਰਧਾਨ, ਜਸਵਿੰਦਰ ਸਿੰਘ ਜਟਾਣਾ ਨੂੰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਸੋਹਲ ਨੂੰ ਜਨਰਲ ਸਕੱਤਰ, ਸਤਿੰਦਰ ਕੌਰ ਨੂੰ ਸਕੱਤਰ ਅਤੇ ਸੁਖਵਿੰਦਰ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ |
ਪਿਛਲੀ ਖ਼ਬਰ ਸ਼ਹਿਰ ਵਾਸੀਆਂ ਦੀਆਂ ਬਿਜਲੀ ਸਪਲਾਈ ਸਬੰਧੀ ਸਮ ੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਅਗਲੀ ਖ਼ਬਰ ਆਰੀਅਨਜ਼ ਗਰੁੱਪ ਦੇ ਉੱਤਰ-ਪੂਰਬੀ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।