05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਭਾਈ ਲਾਲੋ ਕੋ-ਆਪਰੇਟਿਵ ਸੁਸਾਇਟੀ ਦੇ ਪ੍ਰਦੀਪ ਸਿੰਘ ਭਾਰਜ ਬਣੇ ਪ੍ਰਧਾਨ <br/>

ਦੀ ਭਾਈ ਲਾਲੋ ਕੋ-ਆਪਰੇਟਿਵ ਨਾਨ ਐਗਰੀਕਲਚਰ ਥਰਿਫਟ ਐਾਡ ਕਰੈਡਿਟ ਸੁਸਾਇਟੀ ਲਿਮਟਡ ਮੁਹਾਲੀ ਦੀ ਨਵੀਂ ਚੁਣੀ ਗਈ ਟੀਮ | ਤਸਵੀਰ : ਅਮਰਜੀਤ ਸਿੰਘ <br/> 20-09-2019
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਦੀ ਭਾਈ ਲਾਲੋ ਕੋ-ਆਪਰੇਟਿਵ ਨਾਨ ਐਗਰੀਕਲਚਰ ਥਰਿਫਟ ਐਾਡ ਕਰੈਡਿਟ ਸੁਸਾਇਟੀ ਲਿਮਟਡ ਮੁਹਾਲੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਪ੍ਰਦੀਪ ਸਿੰਘ ਭਾਰਜ ਨੂੰ ਪ੍ਰਧਾਨ ਚੁਣਿਆ ਗਿਆ ਹੈ | ਇਸ ਮੌਕੇ ਚੁਣੇ ਗਏ ਹੋਰਨਾਂ ਅਹੁਦੇਦਾਰਾਂ ਵਿਚ ਸਰਬਜੀਤ ਕੌਰ ਵਿਰਦੀ ਮੀਤ ਪ੍ਰਧਾਨ, ਗੁਰਚਰਨ ਸਿੰਘ ਜਨਰਲ ਸਕੱਤਰ, ਹਰਵਿੰਦਰ ਸਿੰਘ ਖਜਾਨਚੀ, ਸ਼ਵਿੰਦਰ ਸਿੰਘ ਖੋਖਰ, ਬਲਬੀਰ ਸਿੰਘ ਭੰਮਰਾ, ਦੀਦਾਰ ਸਿੰਘ ਕਲਸੀ ਅਤੇ ਗੁਰਮਿੰਦਰ ਕੌਰ ਨੂੰ ਪ੍ਰਬੰਧਕ ਕਮੇਟੀ ਮੈਂਬਰ ਚੁਣਿਆ ਗਿਆ | ਇਸ ਮੌਕੇ ਪ੍ਰਦੀਪ ਸਿੰਘ ਭਾਰਜ ਨੇ ਕਿਹਾ ਕਿ ਸੁਸਾਇਟੀ ਵਲੋਂ ਉਨ੍ਹਾਂ 'ਤੇ ਭਰੋਸਾ ਕਰਕੇ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਾਪੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਪਿ੍ੰਸੀਪਲ ਤਰਸੇਮ ਸਿੰਘ ਰਾਇਡ ਦਾ ਆਡੀਟਰ ਵਜੋਂ ਨਿਭਾਈਆਂ ਸੇਵਾਵਾਂ ਪ੍ਰਤੀ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਪਵਿੱਤਰ ਸਿੰਘ ਵਿਰਦੀ, ਬਿਕਰਮਜੀਤ ਸਿੰਘ ਹੂੰਜਣ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਮਾਜਰੀ ਵਿਖੇ ਮਗਨਰੇਗਾ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਪਸ਼ੂ-ਪਾਲਕਾਂ ਿਖ਼ਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਨਿਗਮ ਵਲੋਂ ਅਵਾਰਾ ਪਸ਼ੂ ਫੜਨ ਦਾ ਕੰਮ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।