03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਘਰੇਲੂ ਹਿੰਸਾ ਦਾ ਸ਼ਿਕਾਰ ਲੜਕੀ ਨੂੰ ਹੈਲਪਿੰਗ ਹੈਪਲੈੱਸ ਦੀ ਟੀਮ ਨੇ ਮਨੀਲਾ ਤੋਂ ਲਿਆ ਕੇ ਕੀਤਾ ਪਰਿਵਾਰ ਹਵਾਲੇ

ਅਜੀਤ ਡੈਸਕ 20-09-2019
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਜਗਰਾਓਾ ਦੀ ਰਹਿਣ ਵਾਲੀ ਚਰਨਜੀਤ ਕੌਰ ਜਿਸ ਨੂੰ ਵਿਆਹ ਤੋਂ ਚਾਰ ਮਹੀਨਿਆਂ ਬਾਅਦ ਉਸ ਦਾ ਪਤੀ ਉਸ ਨੂੰ ਮਨੀਲਾ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੇ ਚਰਨਜੀਤ ਕੌਰ ਦੇ ਮਾਪਿਆਂ ਕੋਲੋਂ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਪੈਸੇ ਨਾ ਮਿਲਣ 'ਤੇ ਉਹ ਅਕਸਰ ਹੀ ਚਰਨਜੀਤ ਕੌਰ ਦੀ ਕੁੱਟਮਾਰ ਕਰਦਾ ਰਹਿੰਦਾ ਸੀ | ਇਸੇ ਦੌਰਾਨ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਅਤੇ ਚਰਨਜੀਤ ਕੌਰ ਨੂੰ ਲੱਗਾ ਕਿ ਸ਼ਾਇਦ ਹੁਣ ਉਨ੍ਹਾਂ ਦਾ ਰਿਸ਼ਤਾ ਠੀਕ ਹੋ ਜਾਵੇਗਾ, ਪਰ ਉਸ ਦਾ ਪਤੀ ਉਸ 'ਤੇ ਹੋਰ ਜ਼ੁਲਮ ਢਾਉਣ ਲੱਗ ਪਿਆ ਅਤੇ ਉਸ ਦੇ ਮਾਪਿਆਂ ਨੂੰ ਵੀਡੀਓ ਕਾਲ ਕਰ ਕੇ ਉਨ੍ਹਾਂ ਦੀ ਬੇਟੀ ਅਤੇ ਦੋਹਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ | ਜਦੋਂ ਪਾਣੀ ਸਿਰ ਤੋਂ ਟੱਪ ਗਿਆ ਤਾਂ ਚਰਨਜੀਤ ਕੌਰ ਦੇ ਮਾਪਿਆਂ ਵਲੋਂ ਹੈਲਪਿੰਗ ਹੈਪਲੈੱਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਸਾਹਮਣੇ ਚਰਨਜੀਤ ਕੌਰ ਦੇ ਪਿਤਾ ਨੇ ਭਾਵੁਕ ਹੁੰਦਿਆਂ ਮਦਦ ਦੀ ਗੁਹਾਰ ਲਗਾਈ | ਇਸ ਤੋਂ ਬਾਅਦ ਹੈਲਪਿੰਗ ਹੈਪਲੈੱਸ ਦੀ ਟੀਮ ਨੇ ਮਨੀਲਾ ਸਥਿਤ ਭਾਰੀ ਅੰਬੈਸੀ ਦੇ 'ਅਟੈਚੀ' ਮਿਸ਼ਰਾ ਜੀ ਨਾਲ ਸੰਪਰਕ ਕਾਇਮ ਕੀਤਾ, ਜਿਸ ਤੋਂ ਬਾਅਦ ਮਨੀਲਾ ਦੀ ਪੁਲਿਸ ਵਲੋਂ ਚਰਨਜੀਤ ਕੌਰ ਅਤੇ ਉਸ ਦੀ ਬੱਚੀ ਨੂੰ ਅੰਬੈਸੀ ਲਿਆਂਦਾ ਗਿਆ | ਉਸ ਸਮੇਂ ਚਰਨਜੀਤ ਕੌਰ ਤੇ ਉਸ ਦੀ ਬੱਚੀ ਦੀ ਹਾਲਤ ਕਾਫ਼ੀ ਤਰਸਯੋਗ ਸੀ, ਲਿਹਾਜ਼ਾ ਉਨ੍ਹਾਂ ਲਈ ਖਾਣ-ਪੀਣ ਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ | ਬੱਚੀ ਦੇ ਜਨਮ ਸਰਟੀਫਿਕੇਟ 'ਤੇ ਉਸ ਦਾ ਨਾਂਅ ਗ਼ਲਤ ਹੋਣ ਕਾਰਨ ਉਹ ਭਾਰਤ ਨਹੀਂ ਆ ਸਕਦੀ ਸੀ, ਲਿਹਾਜ਼ਾ ਸੰਸਥਾ ਵਲੋਂ ਬੱਚੀ ਦਾ ਨਾਂਅ ਠੀਕ ਕਰਵਾ ਕੇ ਉਸ ਨੂੰ ਪਾਸਪੋਰਟ ਦਿਵਾਇਆ ਗਿਆ ਅਤੇ ਚਰਨਜੀਤ ਕੌਰ ਤੇ ਉਸ ਦੀ ਬੱਚੀ ਲਈ ਭਾਰਤ ਆਉਣ ਲਈ ਹਵਾਈ ਜਹਾਜ਼ ਦੀ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ | ਇਸੇ ਦੌਰਾਨ ਚਰਨਜੀਤ ਕੌਰ ਤੇ ਉਸ ਦੇ ਪਰਿਵਾਰ ਨੇ ਹੈਲਪਿੰਗ ਹੈਪਲੈੱਸ ਸੰਸਥਾ ਦੇ ਦਫ਼ਤਰ ਵਿਖੇ ਪਹੁੰਚ ਕੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਡਾ: ਹਮਜੋਲ ਸਿੰਘ, ਅਰਵਿੰਦਰ ਭੁੱਲਰ, ਅਨਮੋਲ ਚੱਕਲ ਤੇ ਅੰਮਿ੍ਤਪਾਲ ਸਿੰਘ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਵਪਾਰ ਮੰਡਲ ਦੀ ਮੀਟਿੰਗ 'ਚ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਕੀਤੀ ਵਿਚਾਰ-ਚਰਚਾ <br/> ਅਗਲੀ ਖ਼ਬਰ ਪੰਜਾਬ ਦੀ ਮੁੱਖ ਵਿਕਾਸ ਅਥਾਰਿਟੀ 'ਚ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਦੀ ਕਾਰਵਾਈ ਪਈ ਢਿੱਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।