02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2021

<h4>ਗੁਰੂ ਨਾਨਕ ਕਾਵਿ ਕਿਆਰੀ</h4> ਬਾਬੇ ਨਾਨਕ ਦੀ ਸੂਈ <h4>* ਪ੍ਰਕਾਸ਼ ਰਾਮ ਖ਼ਾਮੋਸ਼ *</h4>

ਅਜੀਤ ਡੈਸਕ 19-11-2021

ਨਾਨਕ ਆਖਿਆ ਕਾਰੂ ਮੈਂ ਦੂਰ ਜਾਣਾ
ਚੁੱਕੀ ਫਿਰਾਂਗਾ ਕਿਥੇ ਮੈਂ ਨਾਲ ਸੂਈ।

ਅਮਾਨਤ ਮੇਰੀ ਮੈਂ ਤੇਰੇ ਸਪੁਰਦ ਕੀਤੀ
ਅਮਾਨਤ ਮੇਰੀ ਇਹ ਲਵੀਂ ਸੰਭਾਲ ਸੂਈ।

ਸੂਈ ਦੇਖ ਲੈ ਜਾਣ ਪਹਿਚਾਣ ਕਰ ਲੈ
ਰੱਖੀਂ ਸਾਂਭ ਇਹ ਬੜੀ ਕਮਾਲ ਸੂਈ।

ਸੂਈਆਂ ਬਹੁਤ ਹਨ ਇਸ ਜਹਾਨ ਅੰਦਰ
ਬਦਲ ਜਾਵੇ ਨਾ ਸੂਈ ਦੇ ਨਾਲ ਸੂਈ।

ਫਟੇ ਪੁਰਾਣੇ ਇਹ ਸੀਊਂ ਕੇ ਨੰਗ ਢਕਦੀ
ਨਵੇਂ ਸੀਊਂਦੀ ਇਹ ਬੇਮਿਸਾਲ ਸੂਈ।

ਸਦਾ ਕੱਢੇ ਕਸੀਦੇ ਵਿਚ ਸਾਲੂਆਂ 'ਤੇ
ਰੀਝਾਂ ਨਾਲ ਇਹ ਕੱਢੇ ਰੁਮਾਲ ਸੂਈ।

ਲੱਗੇ ਟਕੂਏ ਤਲਵਾਰ ਦੇ ਫੱਟ ਸੀਂਦੀ
ਜੋੜੇ ਮਾਸ ਇਹ ਮਾਸ ਦੇ ਨਾਲ ਸੂਈ।

ਭਾਵੇਂ ਨਿੱਕੀ ਹੈ ਵੱਡੇ ਇਹ ਕੰਮ ਕਰਦੀ
ਨਿੱਕੀ ਨਿੱਕੀ ਇਹ ਚੱਲਦੀ ਚਾਲ ਸੂਈ।

ਜੀਂਦਾ ਰਿਹਾ ਤਾਂ ਲੈ ਲਊਂ ਵਾਪਸੀ 'ਤੇ
ਮਰ ਗਿਆ ਤਾਂ ਲੈ ਆਵੀਂ ਨਾਲ ਸੂਈ।

ਲੇਖਾ ਰੱਬ ਦੀ ਦਰਗਾਹ ਦੇ ਵਿਚ ਹੋਣਾ
ਭੁੱਲ ਜਾਵੀਂ ਨਾ ਕਿਸੇ ਵੀ ਹਾਲ ਸੂਈ।

ਕਰਜ਼ਾ ਉਹੀ ਜੋ ਲਹਿ ਜਾਵੇ ਸਿਰੋਂ ਚੰਗਾ
ਨਹੀਂ ਤਾਂ ਕਰੂਗੀ ਕਾਰੂ ਬੇਹਾਲ ਸੂਈ।

ਸਜ਼ਾ ਨਰਕ ਦੀ ਕੱਟੂਗਾ ਨਰਕ ਅੰਦਰ
'ਖ਼ਾਮੋਸ਼' ਤੇਰੇ ਲਈ ਬਣੂ ਜੰਜਾਲ ਸੂਈ।


-ਪਿੰਡ ਬਡਾਲਾ ਪੱਕਾ, ਡਾਕ. ਖਾਨਪੁਰ ਸਹੋਤਾ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94174-50794

ਪਿਛਲੀ ਖ਼ਬਰ <h4>ਗੁਰੂ ਨਾਨਕ ਕਾਵਿ ਕਿਆਰੀ</h4> ਗੁਰੂ ਨਾਨਕ ਦੇਵ ਜੀ <h4>* ਸਰਦਾਰ ਪੰਛੀ *</h4> ਅਗਲੀ ਖ਼ਬਰ ਗੁਰੂ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।