03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 18-11-2024
ਬਰਗਾੜੀ, 17 ਨਵੰਬਰ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬੱਚਿਆਂ ਦੇ ਦਾਦੇ ਦਾਦੀਆਂ ਨੂੰ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਡਾਇਰੈਕਟਰ ਜਸਵੀਰ ਸਿੰਘ ਸੰਧੂ, ਪਿ੍ੰਸੀਪਲ ਯਸ਼ੂ ਧਿੰਗੜਾ ਨੇ ਸਮੂਹ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ | ਸਕੂਲ ਪਿ੍ਸੀਪਲ ਯਸ਼ੂ ਧਿੰਗੜਾ ਨੇ ਕਿਹਾ ਕਿ ਬਾਲ ਦਿਵਸ ਦੇ ਨਾਲ ਅੱਜ ਮਹਾਨ ਮਾਪੇ ਦਿਵਸ ਵਜੋਂ ਵੀ ਮਨਾਇਆ ਗਿਆ ਜਿਸ ਵਿਚ ਮਾਪੇ ਅਤੇ ਬੱਚਿਆਂ ਦੇ ਦਾਦਾ ਦਾਦੀਆਂ ਨੂੰ ਵੀ ਬੁਲਾਇਆ ਗਿਆ ਕਿਉਂਕਿ ਬੱਚਿਆਂ ਦੀ ਤਰੱਕੀ ਵਿਚ ਮਾਪਿਆਂ ਅਤੇ ਦਾਦੇ ਦਾਦੀਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ | ਅੱਜ ਬੱਚਿਆਂ ਦੇ ਮਾਪਿਆਂ ਦੇ ਨਾਲ ਦਾਦਾ ਦਾਦੀਆਂ ਨੂੰ ਬੁਲਾ ਕੇ ਜਿਥੇ ਉਨਾਂ ਦਾ ਮਾਣ ਸਨਮਾਨ ਹੋਇਆ ਹੈ ਉਥੇ ਸਕੂਲ ਦਾ ਵੀ ਮਾਣ ਸਨਮਾਨ ਵਧਿਆ ਹੈ |
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਤਿੰਨ ਰੋਜ਼ਾ ਵਿੱਦਿਅਕ ਫੇਰਾ ਲਗਾਇਆ ਅਗਲੀ ਖ਼ਬਰ ਲਾਇਨਜ਼ ਕਲੱਬਾਂ ਨੇ ਸ਼ੁੂਗਰ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।