03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਸ਼ਿਵਾਲਿਕ ਪਬਲਿਕ ਸਕੂਲ ਜੈਤੋ ਨੇ ਤਿੰਨ ਰੋਜ਼ਾ ਵਿੱਦਿਅਕ ਫੇਰਾ ਲਗਾਇਆ

ਅਜੀਤ ਡੈਸਕ 18-11-2024
ਜੈਤੋ, 17 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਲੋਂ ਵਿਦਿਆਰਥੀਆਂ ਦਾ ਪਿਛਲੇ ਦਿਨੀਂ ਰਾਜਸਥਾਨ ਦੇ ਸ਼ਹਿਰ ਜੈਸਲਮੇਰ ਤੇ ਆਸ-ਪਾਸ ਦੇ ਸਥਾਨਾਂ ਦਾ ਤਿੰਨ ਰੋਜ਼ਾ ਵਿੱਦਿਆਕ ਫੇਰਾ ਲਗਾਇਆ ਗਿਆ | ਬੱਚਿਆਂ ਨੇ ਜੈਸਲਮੇਰ ਸ਼ਹਿਰ ਦੇ ਤਿੰਨ ਸਿਤਾਰਾ ਹੋਟਲ ਵਿਚ ਠਹਿਰਾ ਕੀਤਾ ਗਿਆ | ਪਹਿਲੇ ਦਿਨ ਵਿਦਿਆਰਥੀਆਂ ਨੂੰ ਸੋਨਾਰ ਕਿਲ੍ਹਾ ਅਤੇ ਪੱਟਵਾਂ ਦੀ ਹਵੇਲੀ ਦੀ ਸੈਰ ਕਰਾਈ ਗਈ | ਅਗਲੇ ਦਿਨ ਵਿਦਿਆਰਥੀਆਂ ਨੇ ਗੜ੍ਹੀਸਰ ਲੇਕ ਵਿਖੇ ਬੋਟਿੰਗ ਦਾ ਆਨੰਦ ਮਾਣਿਆ ਅਤੇ ਦੁਪਹਿਰ ਬਾਅਦ ਕੁਲਧਰਾ ਪਿੰਡ ਦੇਖਿਆ | ਸ਼ਾਮ ਸਮੇਂ ਜੀਪ ਡੈਜ਼ਰਟ ਸਫਾਰੀ ਅਤੇ ਊਠ ਦੀ ਸਵਾਰੀ ਦਾ ਆਨੰਦ ਮਾਣਿਆ | ਰਾਤ ਸਮੇਂ ਰਾਜਸਥਾਨੀ ਸੱਭਿਆਚਾਰਕ ਪ੍ਰੋਗਰਾਮ ਵੇਖਿਆ ਅਤੇ ਡੀਜੇ 'ਤੇ ਖੂਬ ਡਾਂਸ ਕੀਤਾ ਗਿਆ | ਰਾਤ ਦੇ ਸਮੇਂ ਡੈਜ਼ਰਟ ਦੇ ਤੰਬੂਆਂ ਵਿਚ ਰਾਤ ਗੁਜ਼ਾਰੀ ਗਈ | ਤੀਸਰੇ ਤੇ ਆਖਰੀ ਦਿਨ ਸਵੇਰ ਸਮੇਂ ਟਿੱਬਿਆਂ ਦੇ ਠੰਡੇ ਰੇਤ ਉੱਪਰ ਨੰਗੇ ਪੈਰੀ ਚੱਲਣ ਦਾ ਅਨੁਭਵ ਕੀਤਾ ਗਿਆ ਅਤੇ ਸਵੇਰ ਦੇ ਸੂਰਜ ਪ੍ਰਕਾਸ਼ ਦਾ ਅਦਭੁਤ ਨਜ਼ਾਰਾ ਵੇਖਿਆ ਗਿਆ | ਉਪਰੰਤ ਭਾਰਤ ਪਾਕਿਸਤਾਨ 1971 ਦੀ ਜੰਗ ਦੀ ਯਾਦਗਾਰ ਲੌਂਗੇਵਾਲਾ ਪੋਸਟ ਦੀ ਯਾਤਰਾ ਕੀਤੀ ਗਈ ਤੇ ਯੁੱਧ ਸਮਾਰਕ, ਹਥਿਆਰ, ਟੈਂਕ ਆਦਿ ਦੇਖਿਆ ਗਿਆ | ਇਸ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦ ਉੱਪਰ ਸਥਿਤ ਤਨੌਟ ਮਾਤਾ ਦੇ ਮੰਦਰ ਦੇ ਦਰਸ਼ਨ ਕੀਤੇ ਗਏ | ਸ਼ਾਮ ਸਮੇਂ ਟੂਰ ਦੇ ਆਖਰੀ ਪੜਾਅ ਤੋਂ ਬਾਅਦ ਜੈਤੋ ਸ਼ਹਿਰ ਵੱਲ ਰਵਾਨਗੀ ਪਾਈ ਗਈ | ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਇਸ ਕਾਮਯਾਬ, ਗਿਆਨ ਤੇ ਰੋਮਾਂਚ ਭਰਪੂਰ ਟੂਰ ਲਈ ਪਿ੍ੰਸੀਪਲ ਸਰਬਜੀਤ ਸਿੰਘ ਦਾ ਧੰਨਵਾਦ ਕੀਤਾ | ਪਿ੍ੰਸੀਪਲ ਸਰਬਜੀਤ ਸਿੰਘ ਵਲੋਂ ਫੇਰੇ ਦੀ ਕਾਮਯਾਬੀ ਲਈ ਵਿਦਿਆਰਥੀਆਂ ਦੇ ਅਨੁਸ਼ਾਸਨ ਦੀ ਭਰਪੂਰ ਸ਼ਲਾਘਾ ਕੀਤੀ |
ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ, ਜਗਮੇਲ ਸਿੰਘ, ਗੌਰਵ ਗਰਗ ਅਤੇ ਦੀਪੀ ਗਰਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਇੰਸ ਡਰਾਮੇ 'ਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।