03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੁਪਰੀਮ ਕੋਰਟ ਵਲੋਂ 'ਡੰਕੀ' ਏਜੰਟ ਨੂੰ ਅਗਾਊਾ ਜ਼ਮਾਨਤ ਦੇਣ ਤੋਂ ਇਨਕਾਰ <br/>

ਅਜੀਤ ਡੈਸਕ 17-06-2025
ਨਵੀਂ ਦਿੱਲੀ, 16 ਜੂਨ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਇਕ ਵਿਅਕਤੀ ਨੂੰ 'ਡੰਕੀ' ਰਸਤੇ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਧੋਖਾ ਦੇਣ ਦੇ ਦੋਸ਼ੀ ਇਕ ਏਜੰਟ ਨੂੰ ਅਗਾਊਾ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ | ਜਸਟਿਸ ਉੱਜਲ ਭੂਈਆਂ ਤੇ ਮਨਮੋਹਨ ਦੇ ਬੈਂਚ ਨੇ ਕਿਹਾ ਕਿ ਤੁਹਾਡੇ ਵਰਗੇ ਲੋਕਾਂ ਕਾਰਨ ਭਾਰਤੀ ਪਾਸਪੋਰਟ ਦਾ ਦਰਜਾ ਘਟਿਆ ਹੈ | ਡੰਕੀ ਰਸਤਾ ਪ੍ਰਵਾਸ ਦੇ ਇਕ ਗੈਰ-ਕਾਨੂੰਨੀ ਢੰਗ ਨੂੰ ਦਰਸਾਉਂਦਾ ਹੈ, ਜੋ ਆਮ ਤੌਰ 'ਤੇ ਅਮਰੀਕਾ ਜਾਂ ਯੂ.ਕੇ. ਵਰਗੇ ਦੇਸ਼ਾਂ 'ਚ ਦਾਖ਼ਲ ਹੋਣ ਲਈ ਵਰਤਿਆ ਜਾਂਦਾ ਹੈ | ਇਸ ਪ੍ਰਕਿਰਿਆ 'ਚ ਮਨੁੱਖੀ ਤਸਕਰਾਂ ਦੀ ਵਰਤੋਂ ਕਰਨਾ ਤੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਬਾਈਪਾਸ ਕਰਨ ਲਈ ਵੱਖ-ਵੱਖ ਦੇਸ਼ਾਂ 'ਚੋਂ ਲੰਘਣਾ, ਅਕਸਰ ਸਖ਼ਤ ਤੇ ਖ਼ਤਰਨਾਕ ਸਥਿਤੀਆਂ ਦਾ ਸਾਹਮਣਾ ਕਰਨਾ ਸ਼ਾਮਲ ਹੈ | ਮਾਮਲੇ ਦੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਦੋਸ਼ੀ ਨੇ ਨਾ ਸਿਰਫ਼ ਵਿਅਕਤੀ ਨੂੰ ਧੋਖਾ ਦਿੱਤਾ, ਸਗੋਂ ਉਸ ਨੂੰ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਕਈ ਦੇਸ਼ਾਂ 'ਚ ਅਣਮਨੁੱਖੀ ਹਾਲਾਤਾਂ 'ਚ ਯਾਤਰਾ ਕਰਨ ਲਈ ਮਜਬੂਰ ਕੀਤਾ | ਬੈਂਚ ਨੇ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੱਤਾ ਤੇ ਹਰਿਆਣਾ ਦੇ ਰਹਿਣ ਵਾਲੇ ਏਜੰਟ ਓਮ ਪ੍ਰਕਾਸ਼ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ |

ਪਿਛਲੀ ਖ਼ਬਰ ਕੇਂਦਰ ਵਲੋਂ 16ਵੀਂ ਮਰਦਮਸ਼ੁਮਾਰੀ ਲਈ ਨੋਟੀਫਿਕੇਸ਼ਨ ਜਾਰੀ <br/> ਅਗਲੀ ਖ਼ਬਰ ਨਸ਼ਾ ਤਸਕਰ 120 ਗੋਲੀਆਂ ਤੇ 6500 ਰੁਪਏ ਡਰਗ ਮਨੀ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।