02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪਹਿਲਗਾਮ ਹਮਲਾ ਅੱਤਵਾਦੀ ਫੰਡਿੰਗ ਤੋਂ ਬਿਨਾਂ ਸੰਭਵ ਨਹੀਂ- ਐਫ.ਏ.ਟੀ.ਐਫ. <br/>

ਅਜੀਤ ਡੈਸਕ 17-06-2025
ਨਵੀਂ ਦਿੱਲੀ, 16 ਜੂਨ (ਪੀ.ਟੀ.ਆਈ.)-ਅੱਤਵਾਦੀ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਕਿਹਾ ਕਿ ਪਹਿਲਗਾਮ ਹਮਲਾ ਅੱਤਵਾਦ ਫੈਲਾਉਣ ਵਾਲਿਆਂ ਦੇ ਸਮਰਥਨ ਅਤੇ ਫੰਡਿੰਗ ਤੋਂ ਬਿਨਾਂ ਸੰਭਵ ਨਹੀਂ ਸੀ | ਐਫ.ਏ.ਟੀ.ਐਫ. ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਜਲਦੀ ਹੀ ਰਾਜ-ਪ੍ਰਯੋਜਿਤ ਅੱਤਵਾਦ ਸਮੇਤ ਅੱਤਵਾਦੀ ਫੰਡਿੰਗ ਮਾਮਲਿਆਂ ਬਾਰੇ ਇਕ ਰਿਪੋਰਟ ਜਾਰੀ ਕਰੇਗੀ | ਉਹ ਦੇਸ਼ਾਂ ਵਲੋਂ ਅੱਤਵਾਦ ਫੰਡਿੰਗ ਦਾ ਮੁਕਾਬਲਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਂਚ ਵੀ ਵਧਾਏਗੀ | ਐਫ.ਏ.ਟੀ.ਐਫ. ਦਾ ਇਹ ਬਿਆਨ ਪਹਿਲਗਾਮ ਹਮਲੇ ਤੋਂ 55 ਦਿਨ ਬਾਅਦ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਵਲੋਂ ਅੱਤਵਾਦ ਨੂੰ ਲਗਾਤਾਰ ਸਮਰਥਨ ਦੇਣ ਤੇ ਹਥਿਆਰ ਖਰੀਦਣ ਲਈ ਕਈ ਫੰਡਾਂ ਦੀ ਵਰਤੋਂ ਦਾ ਪਰਦਾਫਾਸ਼ ਕੀਤਾ ਹੈ | ਸੂਤਰਾਂ ਅਨੁਸਾਰ, ਅਜਿਹੀਆਂ ਗਤੀਵਿਧੀਆਂ ਕਾਰਨ ਪਾਕਿਸਤਾਨ ਨੂੰ ਐਫ.ਏ.ਟੀ.ਐਫ. ਦੀ 'ਗ੍ਰੇ ਸੂਚੀ' 'ਚ ਪਾਇਆ ਜਾ ਸਕਦਾ ਹੈ |
ਐਫ.ਏ.ਟੀ.ਐਫ. ਦੀ ਏਸ਼ੀਆ-ਪੇਸਿਫਿਕ ਗਰੁੱਪ (ਏ.ਪੀ.ਜੀ.) ਦੀ ਮੀਟਿੰਗ 25 ਅਗਸਤ ਨੂੰ ਹੋਣੀ ਹੈ | ਇਸਦੇ ਬਾਅਦ ਐਫ.ਏ.ਟੀ.ਐਫ. ਦੇ ਵਰਕਿੰਗ ਗਰੁੱਪ ਦੀ ਬੈਠਕ 20 ਅਕਤੂਬਰ ਨੂੰ ਹੋਵੇਗੀ | ਮੀਟਿੰਗਾਂ ਤੋਂ ਪਹਿਲਾਂ ਭਾਰਤ ਪਾਕਿਸਤਾਨ ਦੇ ਖ਼ਿਲਾਫ਼ ਇਕ ਡੋਜੀਅਰ ਤਿਆਰ ਕਰ ਰਿਹਾ ਹੈ | ਇਹ ਦੱਸੇਗਾ ਕਿ ਕਿਵੇਂ ਪਾਕਿਸਤਾਨ ਅੱਤਵਾਦੀ ਗਤੀਵਿਧੀਆਂ ਤੇ ਹਵਾਲਾ ਰਾਸ਼ੀ ਲਈ ਫੰਡਿੰਗ ਦੀ ਵਰਤੋਂ ਕਰਕੇ ਐਫ.ਏ.ਟੀ.ਐਫ. ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ |

ਪਿਛਲੀ ਖ਼ਬਰ ਆਰ.ਸੀ. ਤੇ ਡਰਾਈਵਿੰਗ ਲਾਇਸੰਸਾਂ ਦੀ ਰਜਿਸਟ੍ਰੇਸ਼ਨ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦਿੱਤੇ <br/> ਅਗਲੀ ਖ਼ਬਰ ਈਰਾਨ 'ਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਾਂ-ਵਿਦੇਸ਼ ਮੰਤਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।