02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਆਰ.ਸੀ. ਤੇ ਡਰਾਈਵਿੰਗ ਲਾਇਸੰਸਾਂ ਦੀ ਰਜਿਸਟ੍ਰੇਸ਼ਨ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦਿੱਤੇ <br/>

ਅਜੀਤ ਡੈਸਕ 17-06-2025

ਚੰਡੀਗੜ੍ਹ, 16 ਜੂਨ (ਅਜੀਤ ਬਿਊਰੋ)–ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਰਜਿਸਟ੍ਰੇਸ਼ਨ ਸਰਟੀਫਿਕੇਟਾਂ (ਆਰ.ਸੀ.) ਤੇ ਡਰਾਈਵਿੰਗ ਲਾਇਸੰਸਾਂ (ਡੀ.ਐਲ.) ਦੀ ਰਜਿਸਟ੍ਰੇਸ਼ਨ ਤੇ ਰੀਨਿਊਅਲ ਦੇ ਅਧਿਕਾਰ ਮੁੜ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ, ਤਾਂ ਜੋ ਆਰ.ਸੀ. ਤੇ ਡੀ.ਐਲ. ਦੀ ਰਜਿਸਟ੍ਰੇਸ਼ਨ ਤੇ ਰੀਨਿਊਅਲ ਸੰਬੰਧੀ ਪਿਛਲੇ ਕਈ ਸਾਲਾਂ ਦੇ ਬੈਕਲਾਗ ਦਾ ਕੰਮ ਪੂਰਾ ਕੀਤਾ ਜਾ ਸਕੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ | ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਦੇ ਨਾਗਰਿਕ ਇਕ ਨਿਰਧਾਰਤ ਪ੍ਰਕਿਰਿਆ ਅਪਣਾ ਕੇ ਇਸ ਰਾਹਤ ਦਾ ਲਾਭ ਲੈ ਸਕਣਗੇ | ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰ ਆਪਣੇ ਪੁਰਾਣੇ ਵਾਹਨ ਤੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਕਰਵਾ ਸਕਦੇ ਹਨ ਤੇ ਸੰਬੰਧਿਤ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੁਰਾਣੇ ਆਰ.ਸੀ. ਤੇ ਡੀ.ਐਲ. ਨੂੰ ਰੀਨਿਊ ਕਰਨ ਸੰਬੰਧੀ ਦਸਤਾਵੇਜ਼ਾਂ ਦੀਆਂ ਪ੍ਰਵਾਨਗੀਆਂ ਤੇ ਆਨਲਾਈਨ ਨਾ ਹੋਣਾ ਵੱਡੀ ਰੁਕਾਵਟ ਬਣਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਕ ਲਿਖਤੀ ਪੱਤਰ ਰਾਹੀਂ ਪੰਜਾਬ ਦੀਆਂ ਸਮੂਹ ਰਜਿਸਟਿ੍ੰਗ ਅਥਾਰਟੀਜ਼ ਤੇ ਸਮੂਹ ਲਾਈਸੈਂਸਿੰਗ ਅਥਾਰਟੀਜ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਬੈਕਲਾਗ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ | ਜੋ ਦਸਤਾਵੇਜ਼ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰਾਲੇ ਦੀਆਂ ਸ਼ਰਤਾਂ ਦੀ ਪੂਰਤੀ ਨਾ ਕਰਦੇ ਹੋਣ ਉਨ੍ਹਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵਲੋਂ 24 ਮਈ, 2024 ਨੂੰ ਜਾਰੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਜਿੱਠਣ ਲਈ ਲਿਖਿਆ ਗਿਆ ਹੈ | ਮੰਤਰੀ ਭੁੱਲਰ ਨੇ ਦੱਸਿਆ ਕਿ ਆਰ.ਸੀ. ਅਤੇ ਡੀ.ਐਲ. ਦੇ ਬੈਕਲਾਗ ਸੰਬੰਧੀ ਕਾਰਜਕਾਰੀ ਮੈਜਿਸਟ੍ਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਲਿਆ ਜਾਵੇਗਾ, ਜਿਸ ਵਿਚ ਬੈਕਲਾਗ ਰਾਹੀਂ ਆਨਲਾਈਨ ਕਰਵਾਉਣ ਸੰਬੰਧੀ, ਮਿਆਦ, ਕੈਟਾਗਰੀ, ਮੈਨੂਅਲ ਜਾਰੀ ਕਰਨ ਵਾਲੀ ਅਥਾਰਟੀ, ਟੈਕਸ ਭਰੇ ਹੋਣ ਤੇ ਕੋਈ ਬਕਾਇਆ ਨਾ ਹੋਣ ਸੰਬੰਧੀ ਤੇ ਸਮੁੱਚੀ ਜਾਣਕਾਰੀ ਸਹੀ ਹੋਣ ਸੰਬੰਧੀ ਇੰਦਰਾਜ ਕਰਨਾ ਹੋਵੇਗਾ | ਆਰ.ਸੀ. ਦੇ ਬੈਕਲਾਗ ਆਨਲਾਈਨ ਸੰਬੰਧੀ ਸਮੁੱਚੀਆਂ ਜਾਣਕਾਰੀਆਂ ਆਨਲਾਈਨ ਅਪਲੋਡ ਕੀਤੇ ਜਾਣ ਸਮੇਂ, ਰਜਿਸਟ੍ਰੇਸ਼ਨ ਨੰਬਰ ਜਿਸ ਵਾਹਨ 'ਤੇ ਲੱਗਾ ਹੈ, ਦੀ ਮੋਟਰ ਵਹੀਕਲ ਇੰਸਪੈਕਟਰ ਵਲੋਂ ਚੈਸੀ ਤੇ ਇੰਜਣ ਨੰਬਰ ਦੇ ਪੂਰੇ ਵੇਰਵੇ ਦਰਜ ਕੀਤੀ ਭੌਤਿਕ ਚੈਕਿੰਗ ਰਿਪੋਰਟ ਵੀ ਅਪਲੋਡ ਕੀਤੀ ਜਾਣੀ ਜ਼ਰੂਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਆਰ.ਸੀ. ਬੈਕਲਾਗ ਕਰਨ ਸਮੇਂ ਵੱਖ-ਵੱਖ ਵਿਅਕਤੀਆਂ ਦਾ ਵਹੀਕਲ ਟਰਾਂਸਫ਼ਰ ਰਿਕਾਰਡ ਵੀ ਅਪਲੋਡ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਪਹਿਲੇ ਮਾਲਕਾਂ ਦਾ ਰਿਕਾਰਡ ਵੀ ਸਾਂਭਿਆ ਜਾ ਸਕੇ | ਬੈਕਲਾਗ ਸੰਬੰਧੀ ਡਰਾਈਵਿੰਗ ਲਾਇਸੈਂਸ ਅਸਲ ਅਥਾਰਟੀ ਰਾਹੀਂ ਅਪਲਾਈ ਕੀਤਾ ਜਾ ਸਕੇਗਾ ਤੇ ਡੀਲਿੰਗ ਸਟਾਫ਼ ਵਲੋਂ ਦਫ਼ਤਰੀ ਰਿਕਾਰਡ ਵਿਚ ਪਹਿਲਾਂ ਅਤੇ ਬਾਅਦ ਵਿਚ ਜਾਰੀ ਹੋਏ ਲਾਇਸੰਸ ਦੀ ਪ੍ਰਮਾਣਿਕ/ ਤਸਦੀਕਸ਼ੁਦਾ ਕਾਪੀ ਸਾਰਥੀ ਸਾਫ਼ਟਵੇਅਰ ਵਿਚ ਅਪਲੋਡ ਕਰਨ ਉਪਰੰਤ ਲਾਈਸੈਂਸਿੰਗ ਅਥਾਰਟੀ ਵਲੋਂ ਪ੍ਰਵਾਨਗੀ ਕੀਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਲਾਈਸੈਂਸ ਦੀ ਅਸਲ ਕਾਪੀ ਅਤੇ ਜਨਮ/ਪਤੇ ਦੇ ਸਬੂਤ ਵੀ ਅਪਲੋਡ ਕੀਤੇ ਜਾਣੇ ਜ਼ਰੂਰੀ ਕੀਤੇ ਗਏ ਹਨ | ਮੰਤਰੀ ਨੇ ਦੱਸਿਆ ਕਿ ਬੈਕਲਾਗ ਦੇ ਕਾਰਜ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਭਾਗ ਦਾ ਪੱਕਾ ਕਰਮਚਾਰੀ ਬਿਨੈਕਾਰ ਵਲੋਂ ਡਰਾਈਵਿੰਗ ਲਾਇਸੰਸ/ਆਰ.ਸੀ. ਨਾਲ ਸੰਬੰਧਿਤ ਬੈਕਲਾਗ ਦੀ ਐਂਟਰੀ ਦਫਤਰ ਵਿਚ ਦਰਜ ਕਰਕੇ, ਉਸ ਨੂੰ ਪਰਿਵਾਹਨ ਪੋਰਟਲ 'ਤੇ ਵੈਰੀਫਾਈ ਕਰਨਗੇ ਤੇ ਇਸ ਦੇ ਉਪਰੰਤ ਸੰਬੰਧਿਤ ਅਥਾਰਟੀ ਵਲੋਂ ਉਸ ਦੀ ਅਪਰੂਵਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕਿਸ ਵੀ ਗ਼ਲਤ ਐਂਟਰੀ ਦੀ ਨਿਰੋਲ ਜ਼ਿੰਮੇਵਾਰੀ ਸੰਬੰਧਿਤ ਰਜਿਸਟ੍ਰੇਸ਼ਨ ਤੇ ਲਾਈਸੈਂਸਿੰਗ ਅਥਾਰਟੀ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਸੰਬੰਧਿਤ ਅਥਾਰਟੀਜ਼ ਆਰ.ਸੀ. ਅਤੇ ਡੀ.ਐਲ. ਦੇ ਬੈਕਲਾਗ ਅਪਰੂਵਲ ਦੀ ਰੋਜ਼ਾਨਾ ਰਿਪੋਰਟ ਮੁੱਖ ਦਫ਼ਤਰ ਨੂੰ ਨਿਰਧਾਰਿਤ ਪ੍ਰੋਫਾਰਮੇ 'ਚ ਭੇਜਣਾ ਯਕੀਨੀ ਬਣਾਉਣਗੇ |

ਪਿਛਲੀ ਖ਼ਬਰ ਕੈਨੇਡਾ 'ਚ ਖ਼ਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ-ਪੁਰੀ <br/> ਅਗਲੀ ਖ਼ਬਰ ਪਹਿਲਗਾਮ ਹਮਲਾ ਅੱਤਵਾਦੀ ਫੰਡਿੰਗ ਤੋਂ ਬਿਨਾਂ ਸੰਭਵ ਨਹੀਂ- ਐਫ.ਏ.ਟੀ.ਐਫ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।