23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਇਜ਼ਰਾਈਲ ਵਲੋਂ ਈਰਾਨ ਦਾ ਇਕ ਹੋਰ ਪ੍ਰਮਾਣੂ ਵਿਗਿਆਨੀ ਹਲਾਕ

ਅਜੀਤ ਡੈਸਕ 22-06-2025

ਪ੍ਰਮਾਣੂ ਖੋਜ ਕੇਂਦਰ 'ਤੇ ਹਮਲੇ ਸਮੇਤ 3 ਕਮਾਂਡਰਾਂ ਨੂੰ ਵੀ ਮਾਰਨ ਦਾ ਦਾਅਵਾ
ਯੇਰੂਸ਼ਲਮ/ਵਾਸ਼ਿੰਗਟਨ, 21 ਜੂਨ (ਏਜੰਸੀ)-ਇਜ਼ਰਾਈਲ ਨੇ ਈਰਾਨ ਦੇ ਇਕ ਹੋਰ ਪ੍ਰਮਾਣੂ ਵਿਗਿਆਨੀ ਨੂੰ ਮਾਰ ਦਿੱਤਾ ਹੈ | ਈਰਾਨ ਦੀ ਮੇਹਰ ਨਿਊਜ਼ ਏਜੰਸੀ ਅਨੁਸਾਰ ਵਿਗਿਆਨੀ ਇਸਾਰ ਤਬਤਬਾਈ-ਕਾਮਸ਼ੇਹ ਤੇ ਉਨ੍ਹਾਂ ਦੀ ਪਤਨੀ ਸ਼ੁੱਕਰਵਾਰ ਨੂੰ ਤਹਿਰਾਨ ਦੇ ਇਕ ਅਪਾਰਟਮੈਂਟ 'ਤੇ ਡਰੋਨ ਹਮਲੇ 'ਚ ਮਾਰੇ ਗਏ ਸਨ | ਅੱਜ ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ 9ਵਾਂ ਦਿਨ ਹੈ | ਇਜ਼ਰਾਈਲ ਨੇ 13 ਜੂਨ ਤੋਂ ਬਾਅਦ 11 ਈਰਾਨੀ ਪ੍ਰਮਾਣੂ ਵਿਗਿਆਨੀਆਂ ਨੂੰ ਮਾਰ ਦਿੱਤਾ ਹੈ | ਇਜ਼ਰਾਈਲ ਡਿਫੈਂਸ ਫੋਰਸ (ਆਈ.ਡੀ.ਐਫ.) ਨੇ ਈਰਾਨੀ ਫ਼ੌਜ ਦੇ 3 ਕਮਾਂਡਰਾਂ ਤੇ 4 ਸੈਨਿਕਾਂ ਨੂੰ ਮਾਰਨ ਦਾ ਦਾਅਵਾ ਵੀ ਕੀਤਾ ਹੈ | ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁੰਨ ਨਿਊਜ਼ ਏਜੰਸੀ ਅਨੁਸਾਰ 13 ਜੂਨ ਤੋਂ ਈਰਾਨ 'ਚ 657 ਲੋਕ ਮਾਰੇ ਗਏ ਹਨ ਤੇ 2000 ਤੋਂ ਵੱਧ ਜ਼ਖ਼ਮੀ ਹੋਏ ਹਨ | ਹਾਲਾਂਕਿ ਈਰਾਨ ਦੇ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਿਰਫ 430 ਨਾਗਰਿਕ ਮਾਰੇ ਗਏ ਹਨ ਤੇ 3500 ਜ਼ਖਮੀ ਹੋਏ ਹਨ | ਇਸ ਦੇ ਨਾਲ ਹੀ ਇਜ਼ਰਾਈਲ 'ਚ 24 ਲੋਕ ਮਾਰੇ ਗਏ ਹਨ, ਜਦਕਿ 900 ਤੋਂ ਵੱਧ ਜ਼ਖ਼ਮੀ ਹੋਏ ਹਨ | ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਰਾਤ ਇਕ ਈਰਾਨੀ ਪ੍ਰਮਾਣੂ ਖੋਜ ਸਹੂਲਤ 'ਤੇ ਹਮਲਾ ਕੀਤਾ | ਈਰਾਨ ਵਲੋਂ ਇਕ ਦਿਨ ਪਹਿਲਾਂ ਕਿਸੇ ਹਮਲੇ ਜਾਂ ਧਮਕੀ ਦੇ ਡਰ ਤਹਿਤ ਪ੍ਰਮਾਣੂ ਗੱਲਬਾਤ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤੇ ਜਾਣ ਪਿੱਛੋਂ ਸਨਿਚਰਵਾਰ ਨੂੰ ਈਰਾਨ ਤੇ ਇਜ਼ਰਾਈਲ ਨੇ ਇਕ-ਦੂਜੇ ਦੇ ਟਿਕਾਣਿਆਂ 'ਤੇ ਤਾਜ਼ਾ ਹਮਲੇ ਕੀਤੇ, ਜਦਕਿ ਦੂਜੇ ਪਾਸੇ ਯੂਰਪ ਵਲੋਂ ਸ਼ਾਂਤੀ ਵਾਰਤਾ ਟੁੱਟਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਮੰਤਰੀ ਮੰਡਲ ਵਲੋਂ ਜੇਲ੍ਹਾਂ ਲਈ 500 ਨਵੀਆਂ ਅਸਾਮੀਆਂ, ਸਨਅਤੀ ਪਲਾਟਾਂ ਦੀ ਵੰਡ ਦੀ ਨੀਤੀ, ਅੱਗ ਸੁਰੱਖਿਆ ਸਰਟੀਫਿਕੇਟ ਦੀ... ਅਗਲੀ ਖ਼ਬਰ ਆਪ੍ਰੇਸ਼ਨ ਸਿੰਧੂ : ਹੁਣ ਤੱਕ 1117 ਭਾਰਤੀ ਨਾਗਰਿਕ ਈਰਾਨ ਤੋਂ ਵਾਪਸ ਲਿਆਂਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।