23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਡੀ.ਜੀ.ਸੀ.ਏ. ਦੇ ਆਦੇਸ਼ ਤੋਂ ਬਾਅਦ ਏਅਰ ਇੰਡੀਆ ਨੇ ਹਟਾਏ ਤਿੰਨ ਸੀਨੀਅਰ ਅਧਿਕਾਰੀ

ਅਜੀਤ ਡੈਸਕ 22-06-2025
ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)-ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਸਨਿਚਰਵਾਰ ਨੂੰ ਏਅਰ ਇੰਡੀਆ ਨੂੰ 3 ਅਫ਼ਸਰਾਂ ਨੂੰ ਹਟਾਉਣ ਦਾ ਹੁਕਮ ਸੁਣਾਇਆ ¢ ਏਅਰ ਇੰਡੀਆ ਨੇ ਡੀ.ਜੀ.ਸੀ.ਏ. ਦੇ ਆਦੇਸ਼ ਨੂੰ ਲਾਗੂ ਕਰ ਦਿੱਤਾ ਹੈ ¢ ਦਰਅਸਲ ਅਹਿਮਦਾਬਾਦ ਹਾਦਸੇ ਤੋਂ ਬਾਅਦ ਡੀ.ਜੀ.ਸੀ.ਏ. ਨੇ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਹਾਜ਼ ਸੁਰੱਖਿਆ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ¢ ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਡਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਸਮੇਤ ਤਿੰਨ ਅਧਿਕਾਰੀਆਂ ਨੂੰ ਚਾਲਕ ਦਲ ਦੇ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਸੰਬੰਧਿਤ ਸਾਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ ¢ ਇਨ੍ਹਾਂ ਵਿਚ ਡਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਚੂੜਾ ਸਿੰਘ, ਸ਼ਡਿਊਲਿੰਗ ਕਰਨ ਵਾਲੀ ਮੈਨੇਜਰ ਪਿੰਕੀ ਮਿੱਤਲ ਅਤੇ ਸ਼ਡਿਊਲਿੰਗ ਦੀ ਪਲਾਨਿੰਗ ਨਾਲ ਜੁੜੀ ਪਾਇਲ ਅਰੋੜਾ ਸ਼ਾਮਿਲ ਹਨ ¢ ਤਿੰਨੇ ਅਫ਼ਸਰਾਂ ਖ਼ਿਲਾਫ਼ ਇਹ ਕਾਰਵਾਈ ਏਵੀਏਸ਼ਨ ਸੇਫ਼ਟੀ ਪ੍ਰੋਟੋਕਾਲ ਦੀ ਗੰਭੀਰ ਉਲੰਘਣਾ ਨੂੰ ਲੈ ਕੇ ਕੀਤੀ ਗਈ ਹੈ | ਡੀ.ਜੀ.ਸੀ.ਏ. ਨੇ 20 ਜੂਨ ਨੂੰ ਆਪਣੇ ਹੁਕਮ ਵਿਚ ਏਅਰ ਇੰਡੀਆ ਨੂੰ ਇਨ੍ਹਾਂ ਅਧਿਕਾਰੀਆਂ ਵਿਰੁੱਧ ਤੁਰੰਤ ਅੰਦਰੂਨੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਕੇ 10 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ¢

ਪਿਛਲੀ ਖ਼ਬਰ ਪਹਿਲੀ ਵਾਰ ਸ੍ਰੀਨਗਰ ਦੇ ਲਾਲ ਚੌਕ 'ਚ ਮਨਾਇਆ ਯੋਗ ਦਿਵਸ ਅਗਲੀ ਖ਼ਬਰ ਡਿਊਟੀ ਨਿਯਮਾਂ ਦੀ ਉਲੰਘਣਾ ਲਈ ਏਅਰ ਇੰਡੀਆ ਨੂੰ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।