ਸ੍ਰੀਨਗਰ, 21 ਜੂਨ (ਇੰਟ.)-ਪਹਿਲੀ ਵਾਰ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਲਾਲ ਚੌਕ ਸ੍ਰੀਨਗਰ ਦੇ ਇਤਿਹਾਸਕ ਘੰਟਾ ਘਰ ਖੇਤਰ 'ਚ ਜਸ਼ਨ ਮਨਾਏ ਗਏ | ਅੱਜ ਹਜ਼ਾਰਾਂ ਲੋਕਾਂ ਨੇ ਜੰਮੂ ਤੇ ਕਸ਼ਮੀਰ ਦੇ ਵੱਖ-ਵੱਖ ਜ਼ਿਲਿ੍ਹਆਂ, ਜਿਸ 'ਚ ਲਾਲ ਚੌਕ ਵੀ ਸ਼ਾਮਿਲ ਹੈ, 'ਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ 'ਚ ਹਿੱਸਾ ਲਿਆ | ਮੁਸਲਿਮ ਬਹੁ-ਗਿਣਤੀ ਵਾਲਾ ਇਲਾਕਾ ਹੋਣ ਦੇ ਬਾਵਜੂਦ ਜੰਮੂ ਤੇ ਕਸ਼ਮੀਰ ਤੇਜ਼ੀ ਨਾਲ ਯੋਗ ਨੂੰ ਜੀਵਨ ਦਾ ਇਕ ਹਿੱਸਾ ਬਣਾ ਰਿਹਾ ਹੈ | ਪਿਛਲੇ ਕੁਝ ਸਾਲਾਂ 'ਚ ਯੋਗ ਸਮਾਰੋਹਾਂ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ | ਹਰ ਜ਼ਿਲ੍ਹੇ 'ਚ ਜਸ਼ਨ ਮਨਾਏ ਗਏ, ਜਿਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਭਾਈਚਾਰੇ ਨੇ ਹਿੱਸਾ ਲਿਆ | ਲਾਲ ਚੌਕ 'ਚ ਨਾ ਸਿਰਫ਼ ਸਥਾਨਕ ਲੋਕਾਂ ਨੇ ਸਗੋਂ ਸੈਲਾਨੀਆਂ ਨੇ ਵੀ ਯੋਗ ਸਮਾਰੋਹਾਂ 'ਚ ਹਿੱਸਾ ਲਿਆ | ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਜੋ ਜੰਮੂ ਤੇ ਕਸ਼ਮੀਰ ਦੇ ਦੌਰੇ 'ਤੇ ਹਨ, ਨੇ ਜੰਮੂ ਡਵੀਜ਼ਨ ਦੇ ਊਧਮਪੁਰ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ 'ਚ ਵੀ ਸ਼ਿਰਕਤ ਕੀਤੀ |
ਪਹਿਲੀ ਵਾਰ ਸ੍ਰੀਨਗਰ ਦੇ ਲਾਲ ਚੌਕ 'ਚ ਮਨਾਇਆ ਯੋਗ ਦਿਵਸ
ਅਜੀਤ ਡੈਸਕ
22-06-2025