23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭਾਰਤ-ਪਾਕਿ ਜੰਗ ਰੋਕਣ ਲਈ ਨੋਬਲ ਪੁਰਸਕਾਰ ਨਹੀਂ ਮਿਲੇਗਾ-ਟਰੰਪ

ਅਜੀਤ ਡੈਸਕ 22-06-2025
ਨਿਊਯਾਰਕ/ ਵਾਸ਼ਿੰਗਟਨ, 21 ਜੂਨ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਸੋਸ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਲਈ
ਜਾਂ ਰੂਸ-ਯੂਕਰੇਨ ਤੇ ਇਜ਼ਰਾਈਲ-ਈਰਾਨ ਸੰਘਰਸ਼ਾਂ 'ਚ ਉਨ੍ਹਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ | ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇਕ ਪੋਸਟ 'ਚ ਟਰੰਪ ਨੇ ਕਿਹਾ ਕਿ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ, ਭਾਵੇਂ ਮੈਂ ਕੁਝ ਵੀ ਕਰਾਂ | ਉਨ੍ਹਾਂ ਆਪਣੀ ਪੋਸਟ ਇਸ ਗੱਲ ਦਾ ਜ਼ਿਕਰ ਕਰ ਕੇ ਸ਼ੁਰੂ ਕੀਤੀ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮਿਲ ਕੇ ਕਾਂਗੋ ਤੇ ਰਵਾਂਡਾ ਵਿਚਕਾਰ ਉਨ੍ਹਾਂ ਦੀ ਜੰਗ 'ਚ ਇਕ ਸ਼ਾਨਦਾਰ ਸੰਧੀ ਦਾ ਪ੍ਰਬੰਧ ਕੀਤਾ ਹੈ, ਜੋ ਕਿ ਹਿੰਸਕ ਖੂਨ-ਖਰਾਬਾ ਤੇ ਮੌਤ ਲਈ ਜਾਣੀ ਜਾਂਦੀ ਸੀ | ਜ਼ਿਆਦਾਤਰ ਹੋਰ ਯੁੱਧਾਂ ਨਾਲੋਂ ਵੀ ਵੱਧ ਤੇ ਦਹਾਕਿਆਂ ਤੋਂ ਚੱਲੀ ਆ ਰਹੀ ਸੀ | ਉਨ੍ਹਾਂ ਕਿਹਾ ਕਿ ਮੈਨੂੰ ਇਸ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ, ਮੈਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ, ਮੈਨੂੰ ਸਰਬੀਆ ਤੇ ਕੋਸੋਵੋ ਵਿਚਕਾਰ ਜੰਗ ਰੋਕਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ |

ਪਿਛਲੀ ਖ਼ਬਰ ਆਂਧਰਾ ਪ੍ਰਦੇਸ਼ ਵਲੋਂ 2 ਵਿਸ਼ਵ ਰਿਕਾਰਡ ਦਰਜ ਅਗਲੀ ਖ਼ਬਰ ਤਣਾਅ 'ਚੋਂ ਗੁਜ਼ਰ ਰਹੀ ਦੁਨੀਆ ਨੂੰ ਸ਼ਾਂਤੀ ਦੀ ਦਿਸ਼ਾ ਦਿੰਦਾ ਹੈ ਯੋਗ-ਮੋਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।