23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਆਂਧਰਾ ਪ੍ਰਦੇਸ਼ ਵਲੋਂ 2 ਵਿਸ਼ਵ ਰਿਕਾਰਡ ਦਰਜ

ਅਜੀਤ ਡੈਸਕ 22-06-2025
ਵਿਸ਼ਾਖਾਪਟਨਮ, 21 ਜੂਨ (ਪੀ.ਟੀ.ਆਈ.)-11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਨੂੰ ਇਕ ਸ਼ਾਨਦਾਰ ਸਫਲਤਾ ਦੱਸਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਸੂਬੇ ਨੇ ਦੋ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਪ੍ਰਾਪਤ ਕੀਤੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੋਗਾ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਇਥੇ 3.03 ਲੱਖ ਲੋਕ ਪ੍ਰਾਚੀਨ ਅਭਿਆਸ ਕਰਨ ਲਈ ਇਕੱਠੇ ਹੋਏ ਸਨ, ਜਿਸ ਨਾਲ ਇਕ ਇਕਲੌਤੇ ਸਥਾਨ 'ਤੇ ਯੋਗਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਲਈ ਇਕ ਵਿਸ਼ਵ ਰਿਕਾਰਡ ਬਣਿਆ | ਉਨ੍ਹਾਂ ਇਹ ਵੀ ਕਿਹਾ ਕਿ ਲਗਭਗ 22 ਹਜ਼ਾਰ ਆਦਿਵਾਸੀ ਵਿਦਿਆਰਥੀਆਂ ਨੇ ਇਕੋ ਸਮੇਂ ਇਕ ਸਥਾਨ 'ਤੇ 108 ਮਿੰਟਾਂ 'ਚ 108 ਸੂਰਜ ਨਮਸਕਾਰ ਕੀਤੇ, ਇਸ ਤਰ੍ਹਾਂ ਇਕ ਹੋਰ ਰਿਕਾਰਡ ਬਣਾਇਆ | ਨਾਇਡੂ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੂੰ ਅੱਜ ਯੋਗ ਕਰਨ ਲਈ ਰਾਜ ਭਰ ਤੋਂ ਲਗਭਗ 2 ਕਰੋੜ ਰਜਿਸਟ੍ਰੇਸ਼ਨਾਂ ਦੀ ਉਮੀਦ ਸੀ | ਹਾਲਾਂਕਿ, ਇਹ ਗਿਣਤੀ 2.45 ਕਰੋੜ ਤੱਕ ਪਹੁੰਚ ਗਈ |

ਪਿਛਲੀ ਖ਼ਬਰ ਦੁਨੀਆ ਭਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਭਾਰਤ-ਪਾਕਿ ਜੰਗ ਰੋਕਣ ਲਈ ਨੋਬਲ ਪੁਰਸਕਾਰ ਨਹੀਂ ਮਿਲੇਗਾ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।