23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦੁਨੀਆ ਭਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਨਿਊਯਾਰਕ/ਬੀਜਿੰਗ, 21 ਜੂਨ (ਪੀ.ਟੀ.ਆਈ.)-ਦੁਨੀਆ ਭਰ 'ਚ ਹਜ਼ਾਰਾਂ ਯੋਗ ਪ੍ਰੇਮੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਪ੍ਰਾਚੀਨ ਭਾਰਤੀ ਅਭਿਆਸ ਦੇ ਸੈਸ਼ਨਾਂ 'ਚ ਸ਼ਮੂਲੀਅਤ ਕੀਤੀ | ਦਸੰਬਰ 2014 'ਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨਿਆ ਸੀ | ਪ੍ਰਸਿੱਧ ਡਾਕਟਰ, ਲੇਖਕ ਤੇ ਸਿਹਤ ਗੁਰੂ ਦੀਪਕ ਚੋਪੜਾ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪੀ. ਹਰੀਸ਼ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਇਕ ਵਿਸ਼ੇਸ਼ ਗਾਈਡਡ ਮੈਡੀਟੇਸ਼ਨ ਸੈਸ਼ਨ ਦੀ ਅਗਵਾਈ ਕੀਤੀ | ਇਸ ਤੋਂ ਪਹਿਲਾਂ ਨਿਊਯਾਰਕ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਾਈਮਜ਼ ਸਕੁਏਅਰ ਅਲਾਇੰਸ ਨਾਲ ਸਾਂਝੇਦਾਰੀ 'ਚ ਪ੍ਰਤੀਕ ਟਾਈਮਜ਼ ਸਕੁਏਅਰ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਪ੍ਰਸਿੱਧ ਅਦਾਕਾਰ ਅਨੁਪਮ ਖੇਰ ਨੇ ਟਾਈਮਜ਼ ਸਕੁਏਅਰ ਵਿਖੇ ਹੋਏ ਸਮਾਗਮ 'ਚ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਰਿਹੈ ਭਾਰਤ-ਦੂਤਘਰ ਅਗਲੀ ਖ਼ਬਰ ਆਂਧਰਾ ਪ੍ਰਦੇਸ਼ ਵਲੋਂ 2 ਵਿਸ਼ਵ ਰਿਕਾਰਡ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।