ਤਹਿਰਾਨ, 21 ਜੂਨ (ਪੀ.ਟੀ.ਆਈ.)-ਇਜ਼ਰਾਈਲ ਨਾਲ ਈਰਾਨ ਦੇ ਚੱਲ ਰਹੇ ਟਕਰਾਅ ਵਿਚਕਾਰ ਇੱਥੇ ਭਾਰਤੀ ਮਿਸ਼ਨ ਨੇ ਕਿਹਾ ਹੈ ਕਿ ਭਾਰਤ ਆਪਣੇ ਸਾਰੇ ਨਾਗਰਿਕਾਂ ਨੂੰ ਈਰਾਨ ਤੋਂ ਕੱਢ ਰਿਹਾ ਹੈ | ਐਕਸ 'ਤੇ ਇਕ ਪੋਸਟ 'ਚ ਇੱਥੇ ਭਾਰਤੀ ਦੂਤਘਰ ਨੇ ਐਮਰਜੈਂਸੀ ਸੰਪਰਕ ਨੰਬਰ ਤੇ ਇਕ ਟੈਲੀਗ੍ਰਾਮ ਚੈਨਲ ਦਾ ਲਿੰਕ ਪ੍ਰਦਾਨ ਕੀਤਾ ਹੈ | ਈਰਾਨ 'ਚ ਭਾਰਤੀ ਦੂਤਘਰ ਈਰਾਨ 'ਚ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢ ਰਿਹਾ ਹੈ | ਦੂਤਘਰ ਨਾਲ ਟੈਲੀਗ੍ਰਾਮ ਚੈਨਲ 'ਤੇ ਜਾਂ ਐਮਰਜੈਂਸੀ ਸੰਪਰਕ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ |