13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਰਤੀਆਂ 'ਤੇ ਵੱਡਾ ਅਸਰ ਪੈਣ ਦੇ ਆਸਾਰ

ਅਜੀਤ ਡੈਸਕ 21-09-2025

ਚੁਣੌਤੀਆਂ ਦਾ ਸਾਹਮਣਾ ਕਰੇਗਾ ਅਮਰੀਕਾ ਦਾ ਆਈ.ਟੀ. ਖੇਤਰ
ਸਾਨ ਫਰਾਂਸਿਸਕੋ, 20 ਸਤੰਬਰ (ਐਸ ਅਸ਼ੋਕ ਭੌਰਾ)-ਹੈਰਾਨੀ ਦੀ ਗੱਲ ਇਹ ਹੈ ਕਿ ਜੇ ਇਹ ਹੁਕਮ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਚ ਜਾਂਦੇ ਹਨ ਤਾਂ ਆਈ.ਟੀ. ਖੇਤਰ ਨਵੀਆਂ ਚੁਣÏਤੀਆਂ ਦਾ ਸਾਹਮਣਾ ਕਰੇਗਾ ਤੇ ਇਸ ਦਾ ਸਿੱਧਾ ਅਸਰ ਭਾਰਤੀ ਕਾਮਿਆਂ 'ਤੇ ਪਵੇਗਾ | ਦਿਲਚਸਪ ਗੱਲ ਇਹ ਵੀ ਹੈ ਕਿ 215 ਡਾਲਰ ਤੋਂ ਸਿੱਧੀ 1 ਲੱਖ ਡਾਲਰ ਫੀਸ ਨਿਰਧਾਰਤ ਕਰਨਾ ਸ਼ਾਇਦ ਅਮਰੀਕੀ ਕਾਰੋਬਾਰੀ ਇਤਿਹਾਸ 'ਚ ਪਹਿਲਾ ਮÏਕਾ ਹੈ ਤੇ ਟਰੰਪ ਪ੍ਰਸ਼ਾਸਨ ਦਾ ਨਵਾਂ ਤਜਰਬਾ ਕਿੰਨਾ ਕੁ ਲਾਹੇਵੰਦ ਜਾਂ ਨੁਕਸਾਨਦੇਹ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ | ਐਚ-1ਬੀ ਵੀਜ਼ਾ, ਜਿਸ ਲਈ ਘੱਟੋ-ਘੱਟ ਬੈਚੁਲਰ ਡਿਗਰੀ ਦੀ ਲੋੜ ਹੁੰਦੀ ਹੈ, ਉੱਚ-ਹੁਨਰਮੰਦ ਨੌਕਰੀਆਂ ਲਈ ਹੈ, ਜਿਨ੍ਹਾਂ ਨੂੰ ਤਕਨੀਕੀ ਕੰਪਨੀਆਂ ਨੂੰ ਭਰਨਾ ਮੁਸ਼ਕਿਲ ਹੀ ਨਹੀਂ ਅਸੰਭਵ ਲੱਗ ਰਿਹਾ ਹੈ | ਆਲੋਚਕਾਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਵਿਦੇਸ਼ੀ ਕਾਮਿਆਂ ਲਈ ਇਕ ਪਾਈਪਲਾਈਨ ਹੈ, ਜੋ ਅਕਸਰ ਸਾਲਾਨਾ 60 ਹਜ਼ਾਰ ਡਾਲਰ ਤੋਂ ਘੱਟ ਲਈ ਕੰਮ ਕਰਨ ਲਈ ਤਿਆਰ ਹੁੰਦੇ ਹਨ, ਜੋ ਕਿ ਆਮ ਤÏਰ 'ਤੇ ਅਮਰੀਕੀ ਤਕਨਾਲੋਜੀ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ 1 ਲੱਖ ਡਾਲਰ ਤੋਂ ਵੱਧ ਤਨਖਾਹਾਂ ਤੋਂ ਬਹੁਤ ਘੱਟ ਹੈ | ਹਾਲ ਦੀ ਘੜੀ ਐਮਾਜ਼ੌਨ, ਐਪਲ, ਗੂਗਲ ਤੇ ਮੇਟਾ ਸਮੇਤ ਵੱਡੀਆਂ ਤਕਨੀਕੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਇਸ 'ਤੇ ਟਿੱਪਣੀ ਨਹੀਂ ਕੀਤੀ, ਪਰ ਮਾਈਕ੍ਰੋਸਾਫਟ ਨੇ ਟਿੱਪਣੀ ਕਰਨ ਤੋਂ ਸਾਫ ਇਨਕਾਰ ਜ਼ਰੂਰ ਕਰ ਦਿੱਤਾ ਹੈ | ਉਧਰ ਐਚ-1ਬੀ ਵੀਜ਼ਿਆਂ ਦੇ ਆਲੋਚਕਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ | ਯੂ.ਐਸ. ਟੈਕ ਵਰਕਰਜ਼, ਇਕ ਵਕਾਲਤ ਸਮੂਹ, ਨੇ ਇਸ ਨੂੰ ਵੀਜ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਗਲੀ ਸਭ ਤੋਂ ਵਧੀਆ ਗੱਲ ਕਿਹਾ ਹੈ | ਬਾਈਡਨ ਪ੍ਰਸ਼ਾਸਨ ਦੌਰਾਨ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਇਕ ਸੀਨੀਅਰ ਅਧਿਕਾਰੀ ਡੱਗ ਰੈਂਡ ਨੇ ਕਿਹਾ ਕਿ ਇਹ ਪ੍ਰਸਤਾਵਿਤ ਫੀਸ ਵਾਧਾ ਹਾਸੋਹੀਣਾ ਤੇ ਕਾਨੂੰਨਹੀਣ ਹੈ, ਇਹ ਅਸਲ ਨੀਤੀ ਨਹੀਂ ਹੈ | ਇਹ ਸਿਰਫ ਇੰਮੀਗ੍ਰੇਸ਼ਨ ਪਾਬੰਦੀਆਂ ਵਾਲਿਆਂ ਲਈ ਖੁਸ਼ ਹੋਣ ਦਾ ਬਹਾਨਾ ਹੈ | ਉਨ੍ਹਾਂ ਕਿਹਾ ਕਿ ਟਰੰਪ ਆਪਣੀਆਂ ਸੁਰਖੀਆਂ ਪ੍ਰਾਪਤ ਕਰਦਾ ਹੈ ਤੇ ਘਬਰਾਹਟ ਪੈਦਾ ਕਰਨ ਲਈ ਝਟਕੇ ਦਿੰਦਾ ਹੈ ਤੇ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਅਦਾਲਤਾਂ ਇਸ ਨੂੰ ਪਹਿਲੀ ਸੁਣਵਾਈ 'ਚ ਹੀ ਬਹਾਲ ਰੱਖਦੀਆਂ ਹਨ ਜਾਂ ਨਹੀਂ | ਬਹੁਤ ਸਾਰੀਆਂ ਅਮਰੀਕੀ ਕੰਪਨੀਆਂ, ਜੋ ਭਾਰਤ 'ਚ ਵਿਪਰੋ, ਇਨਫੋਸਿਸ, ਐਚ.ਸੀ.ਐਲ. ਟੈਕਨਾਲੋਜੀਜ਼ ਤੇ ਟਾਟਾ ਤੇ ਅਮਰੀਕਾ 'ਚ ਆਈ.ਬੀ.ਐਮ. ਤੇ ਕਾਗਨੀਜੈਂਟ ਵਰਗੀਆਂ ਸਲਾਹਕਾਰ ਕੰਪਨੀਆਂ ਨੂੰ ਹੈਲਪ ਡੈਸਕ, ਪ੍ਰੋਗਰਾਮਿੰਗ ਤੇ ਹੋਰ ਬੁਨਿਆਦੀ ਕੰਮਾਂ ਦਾ ਸਸਤਾ ਠੇਕਾ ਦਿੰਦੀਆਂ ਸਨ, ਲਈ ਹੁਣ ਬਹੁਤ ਕੁਝ ਅÏਖਾ ਹੋ ਜਾਵੇਗਾ¢

ਪਿਛਲੀ ਖ਼ਬਰ ਦੂਜੇ ਦੇਸ਼ਾਂ 'ਤੇ ਨਿਰਭਰਤਾ ਭਾਰਤ ਦੀ ਸਭ ਤੋਂ ਵੱਡੀ ਦੁਸ਼ਮਣ-ਮੋਦੀ ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਜਵਾਨ ਸ਼ਹੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।