ਫ਼ੌਜ ਅਤੇ ਪੁਲਿਸ ਵਲੋਂ ਅੱਤਵਾਦੀਆਂ ਦੀ ਭਾਲ ਮੁੜ ਸ਼ੁਰੂ
ਜੰਮੂ, 20 ਸਤੰਬਰ (ਪੀ.ਟੀ.ਆਈ.)-ਅੱਤਵਾਦੀਆਂ ਨਾਲ ਮੁਕਾਬਲੇ ਵਿਚ ਗੰਭੀਰ ਜ਼ਖ਼ਮੀ ਹੋਏ ਇਕ ਜਵਾਨ ਨੇ ਸਨਿਚਰਵਾਰ ਸਵੇਰੇ ਦਮ ਤੋੜ ਦਿੱਤਾ ਜਦੋਂ ਕਿ ਫ਼Ïਜ ਅਤੇ ਪੁਲਿਸ ਨੇ ਊਧਮਪੁਰ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ, ਉਚਾਈ ਵਾਲੇ ਜੰਗਲੀ ਖੇਤਰ ਵਿਚ ਅੱਤਵਾਦੀਆਂ ਦੀ ਮੁੜ ਭਾਲ ਸ਼ੁਰੂ ਕਰ ਦਿੱਤੀ | ਅਧਿਕਾਰੀਆਂ ਨੇ ਦੱਸਿਆ ਕਿ ਸਿਪਾਹੀ ਸ਼ੁੱਕਰਵਾਰ ਦੇਰ ਸ਼ਾਮ ਉਸ ਸਮੇਂ ਜ਼ਖ਼ਮੀ ਹੋ ਗਿਆ ਜਦੋਂ ਅੱਤਵਾਦੀਆਂ ਨੇ ਊਧਮਪੁਰ ਅਤੇ ਡੋਡਾ ਦੇ ਭੱਦਰਵਾਹ ਦੇ ਡੂਡੂ-ਬਸੰਤਗੜ੍ਹ ਖੇਤਰ ਵਿਚ ਸਿਓਜ ਧਾਰ ਜੰਗਲ ਸਰਹੱਦ 'ਤੇ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀ ਇਕ ਸਾਂਝੀ ਸਰਚ ਪਾਰਟੀ 'ਤੇ ਗੋਲੀਬਾਰੀ ਕੀਤੀ | ਉਨ੍ਹਾਂ ਦੱਸਿਆ ਕਿ ਸਿਪਾਹੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ¢ ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਰਾਤ ਨੂੰ ਘੇਰ ਲਿਆ ਗਿਆ ਸੀ ਅਤੇ ਸਨਿਚਰਵਾਰ ਸਵੇਰੇ ਸਾਂਝਾ ਸਰਚ ਆਪ੍ਰੇਸ਼ਨ ਮੁੜ ਸ਼ੁਰੂ ਕੀਤਾ ਗਿਆ¢ ਉਨ੍ਹਾਂ ਕਿਹਾ ਕਿ ਜੰਗਲੀ ਖੇਤਰ ਵਿਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ | ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਅਤੇ ਡੋਡਾ ਦੋਵਾਂ ਥਾਵਾਂ ਤੋਂ ਡਰੋਨ ਅਤੇ ਸਨਿਫਰ ਕੁੱਤਿਆਂ ਨਾਲ ਲੈਸ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਚੱਲ ਰਹੀ ਹੈ¢
ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਜਵਾਨ ਸ਼ਹੀਦ
ਅਜੀਤ ਡੈਸਕ
21-09-2025