19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ੍ਰੀਨਗਰ ਜਾ ਰਿਹਾ ਇੰਡੀਗੋ ਜਹਾਜ਼ ਹੰਗਾਮੀ ਹਾਲਤ 'ਚ ਵਾਰਾਨਸੀ ਉਤਾਰਿਆ

ਅਜੀਤ ਡੈਸਕ 23-10-2025
ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਕੋਲਕਾਤਾ ਤੋਂ ਸ੍ਰੀਨਗਰ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਨੂੰ ਬੁੱਧਵਾਰ ਸ਼ਾਮ ਤਕਨੀਕੀ ਸਮੱਸਿਆ ਕਾਰਨ ਵਾਰਾਨਸੀ ਹਵਾਈ ਅੱਡੇ 'ਤੇ ਹੰਗਾਮੀ ਹਾਲਤ 'ਚ ਉਤਰਨਾ ਪਿਆ | ਸੂਤਰਾਂ ਨੇ ਦੱਸਿਆ ਕਿ ਜਹਾਜ਼ 'ਚ ਇਕ ਸੈਂਸਰ ਦੀ ਖਰਾਬੀ ਕਾਰਨ ਤੇਲ ਲੀਕ ਹੋਣ ਦਾ ਗਲਤ ਅਲਾਰਮ ਵੱਜ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਵਾਰਾਨਸੀ 'ਚ ਉਤਾਰਨਾ ਪਿਆ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਕੋਲਕਾਤਾ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ 6ਈ 6961 ਨੂੰ ਸ਼ੱਕੀ ਤਕਨੀਕੀ ਸਮੱਸਿਆ ਕਾਰਨ ਵਾਰਾਨਸੀ ਹਵਾਈ ਅੱਡੇ 'ਤੇ ਸਾਵਧਾਨੀ ਵਜੋਂ ਉਤਾਰਨਾ ਪਿਆ | ਸੁਰੱਖਿਆ ਉਪਾਅ ਵਜੋਂ ਜਹਾਜ਼ ਨੂੰ ਜ਼ਰੂਰੀ ਜਾਂਚ ਲਈ ਰੋਕ ਦਿੱਤਾ ਗਿਆ ਅਤੇ ਯਾਤਰਾ ਜਾਰੀ ਰੱਖਣ ਲਈ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ |

ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਦੇਸ਼ ਭਰ 'ਚ ਐਸ.ਆਈ.ਆਰ. ਬਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਚਰਚਾ ਅਗਲੀ ਖ਼ਬਰ ਕਾਬੁਲ 'ਚ ਭਾਰਤੀ ਤਕਨੀਕੀ ਮਿਸ਼ਨ ਨੂੰ ਦਿੱਤਾ ਦੂਤਘਰ ਦਾ ਦਰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।