23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਚੋਣਾਂ 'ਚ ਖੱਬੇ ਪੱਖੀਆਂ ਦੀ ਹੂੰਝਾ ਫੇਰ ਜਿੱਤ-ਅਦਿਤੀ ਮਿਸ਼ਰਾ ਬਣੀ ਪ੍ਰਧਾਨ

ਅਜੀਤ ਡੈਸਕ 07-11-2025
ਨਵੀਂ ਦਿੱਲੀ, 6 ਨਵੰਬਰ (ਪੀ. ਟੀ. ਆਈ.)-ਖੱਬੇ ਪੱਖੀ ਗੱਠਜੋੜ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਵਿਖੇ ਵਿਦਿਆਰਥੀ ਯੂਨੀਅਨ ਚੋਣਾਂ 'ਚ ਕੇਂਦਰੀ ਪੈਨਲ ਦੇ ਚਾਰੇ ਅਹੁਦਿਆਂ 'ਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ | ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ), ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ.) ਤੇ ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ (ਡੀ.ਐਸ.ਐਫ.) ਦੇ ਗੱਠਜੋੜ ਨੇ ਚੋਣਾਂ 'ਚ ਹੂੰਝਾ ਫੇਰ ਜਿੱਤ ਹਾਸਿਲ ਕਰਦੇ ਹੋਏ ਕੈਂਪਸ 'ਚ ਆਪਣਾ ਦਬਦਬਾ ਮੁੜ ਸਥਾਪਿਤ ਕੀਤਾ | ਆਰ. ਐਸ. ਐਸ. ਸਮਰਥਿਤ ਏ.ਬੀ.ਵੀ.ਪੀ. ਦੇ ਵਿਕਾਸ ਪਟੇਲ ਨੂੰ 449 ਵੋਟਾਂ ਨਾਲ ਹਰਾ ਕੇ 'ਆਇਸਾ' ਦੀ ਅਦਿਤੀ ਮਿਸ਼ਰਾ ਪ੍ਰਧਾਨ ਬਣੀ ਹੈ, ਜਦਕਿ ਕਿਝਾਕੂਟ ਗੋਪਿਕਾ ਬਾਬੂ ਨੇ ਤਾਨਿਆ ਕੁਮਾਰੀ ਨੂੰ ਹਰਾ ਕੇ ਉਪ ਪ੍ਰਧਾਨ ਦਾ ਅਹੁਦਾ ਹਾਸਿਲ ਕੀਤਾ ਹੈ | ਸੁਨੀਲ ਯਾਦਵ ਤੇ ਦਾਨਿਸ਼ ਅਲੀ ਨੇ ਆਪਣੇ ਸੱਜੇ-ਪੱਖੀ ਵਿਰੋਧੀ ਰਾਜੇਸ਼ਵਰ ਕਾਂਤ ਦੂਬੇ ਤੇ ਅਨੁਜ ਨੂੰ ਕ੍ਰਮਵਾਰ ਹਰਾ ਕੇ ਜਨਰਲ ਸਕੱਤਰ ਤੇ ਸੰਯੁਕਤ ਸਕੱਤਰ ਦੇ ਅਹੁਦਿਆਂ 'ਤੇ ਕਬਜ਼ਾ ਕੀਤਾ ਹੈ |

ਪਿਛਲੀ ਖ਼ਬਰ ਗੁਜਰਾਤ ਹਾਈ ਕੋਰਟ ਨੇ ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਛੇ ਮਹੀਨੇ ਦੀ ਜ਼ਮਾਨਤ ਦਿੱਤੀ ਅਗਲੀ ਖ਼ਬਰ ਸਭ ਤੋਂ ਵੱਧ ਮਤਦਾਨ ਲੋਕਤੰਤਰ ਦੀ ਜਿੱਤ-ਮੁੱਖ ਚੋਣ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।