ਦਸੂਹਾ, 16 ਅਕਤੂਬਰ (ਭੁੱਲਰ)-ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੀ ਵੰਡ ਸ਼ੁਰੂ ਕੀਤੀ | ਉਨ੍ਹਾਂ ਵਲੋਂ ਸਮਾਗਮ 'ਚ ਪਹਿਲੀ ਕਿਸ਼ਤ ਦੇ ਪ੍ਰਵਾਨਗੀ ਪੱਤਰ ਵੰਡੇ ਗਏ | ਇਸ ਦੌਰਾਨ ਕਰੀਬ 70 ਲਾਭਪਾਤਰੀਆਂ ਨੂੰ 12.53 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ | ਇਸ ਮੌਕੇ ਫੱਤਾ ਪਿੰਡ ਦੇ ਲਾਭਪਾਤਰੀਆਂ ਨੂੰ 9 ਲੱਖ 46 ਹਜ਼ਾਰ 750 ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ ਗਏ | ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਰਾਹਤ ਫ਼ੰਡ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਸਿਰਫ਼ 30 ਦਿਨਾਂ ਵਿਚ ਪੂਰਾ ਕਰਕੇ ਸੰਵੇਦਨਸ਼ੀਲ ਪ੍ਰਸ਼ਾਸਨ ਦੀ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮਿਸ਼ਨ ਪੁਨਰਵਾਸ ਤਹਿਤ 13 ਮੰਤਰੀ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤੇ ਪੀੜਤਾਂ ਨੂੰ ਰਾਹਤ ਫ਼ੰਡ ਵੰਡ ਰਹੇ ਹਨ | ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਤਿੰਨਾਂ ਪਿੰਡਾਂ ਲਈ ਫ਼ਸਲ ਮੁਆਵਜ਼ੇ ਦੀ ਪਹਿਲੀ ਕਿਸ਼ਤ ਹੈ | ਸਮਾਗਮ 'ਚ ਚੇਅਰਮੈਨ ਕੇ. ਪੀ. ਸੰਧੂ, ਬਰਿੰਦਰ ਇਕਬਾਲ ਸਿੰਘ ਬਿੰਦੂ ਘੁੰਮਣ, ਐੱਸ. ਡੀ. ਐਮ. ਦਸੂਹਾ ਕੰਵਲਜੀਤ ਸਿੰਘ, ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ, ਸੰਤੋਖ ਤੌਖੀ, ਦਿਲਬਾਗ ਸਿੰਘ ਗਾਲੋਵਾਲ, ਗੁਰਪ੍ਰੀਤ ਸਿੰਘ ਲਵਲੀ, ਬਲਕਾਰ ਸਿੰਘ ਪੰਨਵਾਂ, ਗੁਰਪ੍ਰੀਤ ਵਿਰਕ ਪ੍ਰਧਾਨ ਕਿਸਾਨ ਵਿੰਗ, ਨਿਰਮਲ ਸਿੰਘ ਮੀਆਂ ਪਿੰਡ, ਬਲਦੇਵ ਸਿੰਘ ਬੁਧੋਬਰਕਤ, ਸੁਖਦੇਵ ਸਿੰਘ ਸੁੱਖੀ, ਪਰਮਜੀਤ ਸਿੰਘ ਪੰਮਾ, ਨਵਦੀਪਾਲ ਸਿੰਘ ਰਿੰਪਾ, ਅੰਮਿ੍ਤ ਵਾਲੀਆ, ਦਵਿੰਦਰ ਸਿੰਘ ਕਵਾਂਵਾਲੀ, ਪਰਮਜੀਤ ਸਿੰਘ ਗੋਗੀ, ਗੋਲਡੀ ਸਰਪੰਚ, ਸੁੱਚਾ ਸਿੰਘ ਸਰਪੰਚ, ਮਾਸਟਰ ਜਸਵੰਤ ਸਿੰਘ, ਜਸਵਿੰਦਰ ਸਿੰਘ ਸੰਧੂ, ਲੱਕੀ ਚੀਮਾ, ਰਵਿੰਦਰ ਸਿੰਘ ਘੁੰਮਣ, ਸਤਨਾਮ ਸਿੰਘ ਇਬਰਾਹੀਮਪੁਰ, ਤਜਿੰਦਰ ਸਿੰਘ ਸ਼ਰੀਹਪੁਰ, ਮੰਨਾ ਗਿੱਲ ਵੀ ਮੌਜੂਦ ਸਨ |