ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਚਾਰਕ ਦੌਰੇ ਉਪਰੰਤ ਦੇਸ਼ ਪਰਤ ਆਏ ਹਨ | ਮਹਾਂਪੁਰਸ਼ਾਂ ਦੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਪੁੱਜਣ 'ਤੇ ਟਕਸਾਲ ਦੇ ਵਿਦਿਆਰਥੀਆਂ ਅਤੇ ਉਚੇਚੇ ਤੌਰ 'ਤੇ ਪੁੱਜੀਆਂ ਸਥਾਨਕ ਸੰਗਤਾਂ ਨੇ ਭਰਵਾਂ ਸੁਆਗਤ ਕੀਤਾ | ਪ੍ਰਾਪਤ ਹੋਈ ਜਾਣਕਾਰੀ ਮਹਾਂਪੁਰਸ਼ਾਂ ਨੇ ਕੈਨੇਡਾ ਦੇ ਬਰੈਂਪਟਨ, ਸਕਾਰਬਰੋ, ਵਿਨੀਪੈਗ, ਕੈਲਗਰੀ, ਵੈਨਕੂਵਰ, ਸਰੀ, ਮਾਲਟਨ, ਗੁਰਦੁਆਰਾ ਜੋਤ ਪ੍ਰਕਾਸ਼ ਆਦਿ ਸ਼ਹਿਰਾਂ ਵਿਚਲੇ ਗੁਰੂ ਘਰਾਂ ਵਿਚ ਹਫਤਾਵਾਰੀ ਗੁਰਮਤਿ ਸਮਾਗਮਾਂ ਅਤੇ ਗੁਰਮੁਖਾਂ ਵਲੋਂ ਆਪੋ-ਆਪਣੇ ਘਰਾਂ ਵਿਚ ਉਲੀਕੇ ਸਮਾਗਮਾਂ ਵਿਚ ਹਾਜ਼ਰੀ ਭਰੀ | ਜਦਕਿ ਅਮਰੀਕਾ ਵਿਚਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੋਸਾਇਟੀ ਅਟਲਾਂਟਾ, ਐਲਬਾਮਾਂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਗਰੀਨਵੂਡ ਇੰਡੀਆਨਾ, ਗੁਰਦੁਆਰਾ ਗੁਰੂ ਨਾਨਕ ਦਰਬਾਰ ਟੈਕਸਸ ਆਦਿ ਵਿਚਲੇ ਗੁਰੂ ਘਰਾਂ 'ਚ ਉਚੇਚੇ ਤੌਰ 'ਤੇ ਉਲੀਕੇ ਸਮਾਗਮਾਂ ਤੋਂ ਇਲਾਵਾ ਇਨ੍ਹਾਂ ਹੀ ਸ਼ਹਿਰਾਂ ਅਤੇ ਨੇੜਲੇ ਨਗਰਾਂ ਤੋਂ ਇਲਾਵਾ ਨਿਊਜਰਸੀ ਤੇ ਨਿਊਯਾਰਕ ਆਦਿ ਸ਼ਹਿਰਾਂ ਵਿਚ ਵਸਦੇ ਗੁਰੂ ਪਿਆਰ 'ਚ ਭਿੱਜੇ ਗੁਰਮੁਖ ਪਿਆਰਿਆਂ ਦੇ ਸੱਦੇ 'ਤੇ ਉਨ੍ਹਾਂ ਦੇ ਘਰਾਂ ਵਿਚ ਉਚੇਚੇ ਤੌਰ 'ਤੇ ਪੁੱਜ ਕੇ ਗੁਰਬਾਣੀ-ਨਾਮ ਸਿਮਰਨ ਦੇ ਜਾਪ ਕਰਵਾਏ | ਪ੍ਰਧਾਨ ਦਲਜੀਤ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਸਕੱਤਰ ਬਲਜਿੰਦਰ ਸਿੰਘ, ਹਰਸਿਮਰਨ ਸਿੰਘ, ਬਖਸ਼ੀਸ਼ ਸਿੰਘ, ਨਿਰਪਾਲ ਸਿੰਘ, ਪਰਮਬਖਸ਼ੀਸ਼ ਸਿੰਘ, ਪੁਸ਼ਵਿੰਦਰ ਸਿੰਘ ਲਾਡੀ, ਵਰਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਸੁਖਦੀਪ ਸਿੰਘ, ਹਰਸਿਮਰਨ ਸਿੰਘ ਨੇ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਵਿਚਲੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵਲੋਂ ਹਫਤਾਵਾਰੀ ਸਮਾਗਮਾਂ ਉਪਰੰਤ ਬਾਬਾ ਜੀ ਦਾ ਸਨਮਾਨ ਕੀਤਾ ਗਿਆ | ਗੁਰਚਰਨ ਸਿੰਘ, ਸੁਰਿੰਦਰ ਸਿੰਘ ਟੱਕਰ, ਰਾਜਿੰਦਰ ਸਿੰਘ, ਭਈ ਗੁਰਪ੍ਰਤਾਪ ਸਿੰਘ, ਭਾਈ ਰਾਜਿੰਦਰ ਸਿੰਘ ਸ਼ੀਤਲ, ਭਾਈ ਗੁਰਦੀਪ ਸਿੰਘ, ਭਾਈ ਕਰਨੈਲ ਸਿੰਘ ਨੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਾਲੇ ਮਹਾਂਪੁਰਸ਼ਾਂ ਵਲੋਂ ਸੀਮਤ ਸਾਧਨਾਂ ਨਾਲ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਤਸੱਲੀ ਪ੍ਰਗਟਾਈ | ਮਹਾਂਪੁਰਸ਼ਾਂ ਨੇ ਕੈਨੇਡਾ ਅਤੇ ਅਮਰੀਕਾ ਵਿਚਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਗੁਰੂ ਪਿਆਰ 'ਚ ਭਿੱਜੀਆਂ ਸੰਗਤਾਂ ਦਾ ਹਿਰਦੇ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ |