29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨਰੋਏ ਸਰੀਰ ਲਈ ਖੇਡਾਂ ਜ਼ਰੂਰੀ - ਸਤਨਾਮ ਸਿੰਘ ਸ਼ੇਰਗਿੱਲ ਮਜਾਰਾ <br/>

ਅਜੀਤ ਡੈਸਕ 04-11-2025
ਔੜ/ਝਿੰਗੜਾਂ, 3 ਨਵੰਬਰ (ਕੁਲਦੀਪ ਸਿੰਘ ਝਿੰਗੜ)- ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਬਲਕਿ ਇਹ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹੁੰਦੀਆਂ ਹਨ | ਖੇਡਾਂ ਜਿੱਥੇ ਮਨੁੱਖ ਨੂੰ ਸਰੀਰਕ ਬਲ ਬਖਸ਼ਦੀਆਂ ਹਨ ਉੱਥੇ ਰੂਹ ਨੂੰ ਵੀ ਅਕਾਹ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਮਨੋਬਲ ਵਾਧਾ ਹੈ ਅਤੇ ਜੀਵਨ ਪ੍ਰਤੀ ਵਿਸ਼ਵਾਸ ਪਕੇਰਾ ਹੁੰਦਾ ਹੈ | ਇਸ ਲਈ ਨਰੋਏ ਸਰੀਰ ਲਈ ਖੇਡਾਂ ਜਰੂਰੀ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਲੀਬਾਲ ਦੇ ਨਾਮਵਰ ਖਿਡਾਰੀ ਸਤਨਾਮ ਸਿੰਘ ਸ਼ੇਰਗਿੱਲ ਮਜਾਰਾ ਨੇ ਕਸਬਾ ਔੜ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਮੁੱਢ ਤੋਂ ਹੀ ਗਰਾਊਾਡ ਨਾਲ ਜੋੜ ਕੇ ਹੀ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕਦਾ ਹੈ | ਉਥੇ ਖੇਡਾਂ ਸਰੀਰ ਨੂੰ ਰਿਸ਼ਟ ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਵੀ ਬਣਾਉਂਦੀਆਂ ਹਨ | ਉਨ੍ਹਾਂ ਨੌਜਵਾਨਾਂ ਨੂੰ ਸਵੇਰ ਸ਼ਾਮ ਕਸਰਤ ਤੇ ਖੇਡਾਂ ਪ੍ਰਤੀ ਕੇਂਦਰਤ ਹੋਣ ਲਈ ਕਿਹਾ | ਇਸ ਮੌਕੇ ਇਕਬਾਲ ਸਿੰਘ ਮੱਲ੍ਹਾ ਸੋਢੀਆਂ, ਹਰਭਜਨ ਸਿੰਘ ਟੁੱਟ ਬ੍ਰਦਰਜ਼ ਪਰਾਗਪੁਰ, ਗੁਰਨਾਮ ਸਿੰਘ ਚਾਹਲ, ਬਲਵਿੰਦਰ ਸਿੰਘ ਗਰਚਾ ਯੂ. ਕੇ, ਗੁਰਨੇਕ ਸਿੰਘ ਗਰਚਾ, ਪਾਲਾ ਸਿੰਘ ਗੜ੍ਹੀ ਕੈਨੇਡਾ, ਜੋਗਾ ਸਿੰਘ ਸਿਆਣ, ਰਾਣਾ ਗਰਚਾ ਅਮਰੀਕਾ, ਜਸਵਿੰਦਰ ਸਿੰਘ ਗਰਚਾ, ਸਾਹਿਬ ਸਿੰਘ ਅਟਵਾਲ ਯੂ. ਐਸ. ਏ, ਸ਼ਿਵਦੇਵ ਸਿੰਘ ਬੁਹਾਰਾ, ਨੰਬਰਦਾਰ ਸੁਖਵਿੰਦਰ ਸਿੰਘ ਬਾਰਾ ਉੜਾਪੜ, ਸੈਮ ਉਪਲ ਯੂ. ਐਸ. ਏ ਮਹਿਮੂਦਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਿਸ਼ਨ ਸਿਹਤਮੰਦ ਤਹਿਤ ਮੁਫ਼ਤ ਖੂਨ ਜਾਂਚ ਕੈਂਪ 6 ਨੂੰ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।