29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਿਸ਼ਨ ਸਿਹਤਮੰਦ ਤਹਿਤ ਮੁਫ਼ਤ ਖੂਨ ਜਾਂਚ ਕੈਂਪ 6 ਨੂੰ <br/>

ਅਜੀਤ ਡੈਸਕ 04-11-2025
ਬੰਗਾ, 3 ਨਵੰਬਰ (ਕੁਲਦੀਪ ਸਿੰਘ ਪਾਬਲਾ) - ਮਿਸ਼ਨ ਸਿਹਤਮੰਦ ਜੇ. ਕੇ ਲਾਈਫ ਕੇਅਰ ਫਾਊਾਡੇਸ਼ਨ ਵਲੋਂ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਦੀ ਮੈਨੇਜਿੰਗ ਕਮੇਟੀ ਵੱਲੋਂ 6 ਨਵੰਬਰ ਦਿਨ ਵੀਰਵਾਰ ਨੂੰ ਬਲੱਡ ਟੈਸਟਾਂ ਦੀ ਸੇਵਾ ਮੁਫ਼ਤ ਟੈਸਟ ਕੀਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਸਤਾਨ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਸਹਿਯੋਗ ਨਾਲ ਹਰੇਕ ਐਤਵਾਰ ਨੂੰ ਲਾਈਫ ਕੇਅਰ ਫਾਉਂਡੇਸ਼ਨ ਵਲੋਂ ਸਵੇਰੇ 10 ਤੋਂ 2 ਵਜੇ ਤੱਕ ਮੁਫ਼ਤ ਚੈਰੀਟੇਬਲ ਲੈਬੋਰੇਟਰੀ ਟੈਸਟ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਟੈਸਟ ਲੈਬ ਦੁਆਰਾ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੇ ਜਾਣਗੇ | ਇਸ ਮੌਕੇ ਮਸਤਾਨ ਸਿੰਘ ਪ੍ਰਧਾਨ, ਸਾਬਰਦੀਪ ਸਿੰਘ ਸਕੱਤਰ, ਬਲਵਿੰਦਰਪਾਲ ਸੋਗੀ ਖਜ਼ਾਨਚੀ, ਦਲਜੀਤ ਸਿੰਘ ਖਜ਼ਾਨਚੀ, ਸਹਾਇਕ ਸਕੱਤਰ ਦਲਵੀਰ ਸਿੰਘ, ਪਰਮਜੀਤ ਸਿੰਘ ਲੰਗਰ ਇੰਚਾਰਜ, ਐਕਟਿਵ ਮੈਂਬਰ ਦਵਿੰਦਰ ਸਿੰਘ, ਪਰਮਜੀਤ ਸਿੰਘ ਲੰਗਰ ਇੰਚਾਰਜ, ਅਮਰਜੀਤ ਸਿੰਘ ਪਾਬਲਾ, ਹਰਜੀਤ ਸਿੰਘ ਸੋਨਾ, ਪਰਮਜੀਤ ਕੌਰ, ਅਮਰਜੀਤ ਕੌਰ ਅਤੇ ਸਮੂਹ ਕਮੇਟੀ ਮੈਂਬਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਝਿੰਗੜਾਂ ਵਿਖੇ ਕਰਵਾਇਆ ਵਿਸ਼ਾਲ ਜਾਗਰਣ <br/> ਅਗਲੀ ਖ਼ਬਰ ਨਰੋਏ ਸਰੀਰ ਲਈ ਖੇਡਾਂ ਜ਼ਰੂਰੀ - ਸਤਨਾਮ ਸਿੰਘ ਸ਼ੇਰਗਿੱਲ ਮਜਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।