ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਇਲਾਕੇ ਦੀ ਸ਼ਾਨ ਕਹਾਉਂਦੇ ਅਦਾਰੇ ਐੱਚ. ਆਰ. ਇਲੈਕਟ੍ਰਾਨਿਕਸ ਪਲਾਜਾ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਆਪਣੇ ਗਾਹਕਾਂ ਦੀ ਖੁਸ਼ੀ ਅਤੇ ਮਾਣ 'ਚ ਨਵੰਬਰ ਆਫਰ ਮੇਲੇ ਦੀ ਧੂਮ-ਧਾਮ ਨਾਲ ਅਰੰਭਤਾ ਹੋਈ | ਮੇਲੇ ਦੀ ਅਰੰਭਤਾ ਮੌਕੇ ਉਦਘਾਟਨ ਦੀ ਰਸਮ ਉੱਘੀ ਕਾਰੋਬਾਰੀ ਸ਼ਖਸ਼ੀਅਤ ਗੁਰਚਰਨ ਸਿੰਘ ਕਾਹਮਾ ਮੈਨੇਜਿੰਗ ਡਰਾਇਕੈਟਰ ਜੀ. ਐੱਸ. ਫਾਈਨੈਂਸ ਬੰਗਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ | ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਅਦਾਰੇ ਦੇ ਸੀਨੀਆਰ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਇਸ ਆਫਰ ਮੇਲੇ 'ਚ ਅਸੀਂ ਆਪਣੇ ਗਾਹਕਾਂ ਨੂੰ ਸਭ ਤੋਂ ਘੱਟ ਕੀਮਤਾਂ 'ਤੇ ਬਰੈਂਡਿਡ ਇਲੈਕਟ੍ਰਾਨਿਸਕ ਜਿਵੇਂ ਕਿ ਸੈਮਸੰਗ, ਵਰਲਪੂਲ, ਵੋਲਟਾਸ, ਐੱਲ. ਜੀ, ਗਲੈੱਨ ਅਤੇ ਹਿੰਡਵੇਅਰ ਨਾਂ ਦੇ ਪ੍ਰਸਿੱਧ ਬਰਾਂਡਾਂ ਦੇ ਸਮਾਨ ਖ੍ਰੀਦਣ 'ਤੇ ਗਾਹਕਾਂ ਨੂੰ ਵਿਸ਼ੇਸ਼ ਅਤੇ ਆਕਰਸ਼ਕ ਤੋਹਫੇ ਦਿੱਤੇ ਜਾਣਗੇ | ਇਸ ਦੇ ਨਾਲ ਹੀ ਜੀਰੋ ਡਾਊਨ ਪੇਮੈਂਟ ਦੀ ਸੁਵਿਧਾ ਵੀ ਉਪਲਬਧ ਹੈ | ਗਾਹਕਾਂ ਦੀ ਸਹੂਲਤ ਨੂੰ ਪ੍ਰਮੁੱਖਤਾ ਦਿੰਦੇ ਕੇਵਲ 5 ਮਿੰਟ ਦੇ ਸਮੇਂ ਵਿੱਚ ਲੋਨ ਮਿਲਣ ਦੀ ਸਹੂਲਤ ਵੀ ਇਸ ਮੇਲੇ ਦੀ ਖਿੱਚ ਦਾ ਕੇਂਦਰ ਹੈ | ਉਨ੍ਹਾਂ ਇਲਾਕੇ ਭਰ ਦੇ ਗਾਹਕਾਂ ਨੂੰ ਇਨ੍ਹਾਂ ਆਫਰਾਂ ਦਾ ਤੁਰੰਤ ਲਾਭ ਉਠਾਉਣ ਲਈ ਕਿਹਾ | ਇਸ ਮੌਕੇ ਪਾਲਾਜਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਸੁਖਜਿੰਦਰ ਸਿੰਘ ਝਿੱਕਾ ਬ੍ਰਾਂਚ ਮੈਨੇਜਰ, ਕੁਲਜੀਤ ਸਿੰਘ ਲੱਖਪੁਰ ਸੈਮਸੰਗ ਸੇਲ ਮੈਨੇਜਰ, ਹਰਪ੍ਰੀਤ ਕੌਰ ਸ਼ੋਅ ਰੂਮ ਮੈਨੇਜਰ, ਮੈਡਮ ਅਰਚਨਾ, ਪਿ੍ਆ, ਮੈਡਮ ਪੂਜਾ ਸ਼ਰਮਾ, ਜਸਪ੍ਰੀਤ ਕੌਰ, ਭੁਪਿੰਦਰ ਸਿੰਘ ਗੋਬਿੰਦਪੁਰ, ਸਹਾਇਕ ਮੈਨੇਜਰ, ਲਵਪ੍ਰੀਤ ਕੌਰ, ਸੰਮਨਪ੍ਰੀਤ ਕੌਰ, ਹਰਜੀਤ ਸਿੰਘ, ਕਮਲਜੀਤ ਕੌਰ ਮੱਲਪੁਰ ਅੜਕਾਂ, ਬਲਜੋਤ ਸਿੰਘ ਲਧਾਣਾ ਉੱਚਾ, ਸਰਬਜੀਤ ਸਿੰਘ ਖੁਰਦ, ਸੁਰਿੰਦਰ ਸਿੰਘ ਮੋਰਾਂਵਾਲੀ, ਉਂਕਾਰ ਸਿੰਘ ਬੀਸਲਾ, ਰਾਜਵੀਰ ਸਿੰਘ, ਸਮੀਰ ਤੇ ਚੰਦਰ ਸ਼ੇਖਰ ਆਦਿ ਹਾਜ਼ਰ ਸਨ |